ਨਵੀਂ ਦਿੱਲੀ: ਭਾਰਤੀ ਫੌਜ ਦੇ ਇੱਕ ਜਵਾਨ ਨੂੰ ਪਾਕਿਸਤਾਨ ਨੇ ਬੰਦੀ ਬਣਾ ਲਿਆ ਹੈ। ਫੌਜ ਮੁਤਾਬਕ ਇਹ ਜਵਾਨ ਗਲਤੀ ਨਾਲ ਐਲਓਸੀ ਕਰਾਸ ਕਰ ਗਿਆ ਸੀ। ਰਾਸ਼ਟਰੀ ਰਾਈਫਲ ਦੇ ਜਵਾਨ ਬਾਬੂ ਲਾਲ ਚੰਦੂ ਲਾਲ ਦਾ ਸਰਜੀਕਲ ਅਟੈਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਡੀਜੀਐਮਓ ਨੇ ਇਸ ਜਵਾਨ ਬਾਰੇ ਹਾਟਲਾਈਨ 'ਤੇ ਪਾਕਿਸਤਾਨ ਨੂੰ ਜਾਣਕਾਰੀ ਦੇ ਦਿੱਤੀ ਹੈ। ਫੌਜ ਮੁਤਾਬਕ ਐਲਓਸੀ 'ਤੇ ਆਮ ਲੋਕਾਂ ਤੇ ਜਵਾਨਾਂ ਦਾ ਗਲਤੀ ਨਾਲ ਪਾਰ ਜਾਣਾ ਆਮ ਗੱਲ ਹੈ। ਅਜਿਹੇ 'ਚ ਇੱਕ ਪ੍ਰਕਿਰਿਆ ਬਾਅਦ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਜਵਾਨ ਪਾਕਿਸਤਾਨ 'ਚ ਹਮਲਾ ਕਰਨ ਦੀ ਨੀਅਤ ਨਾਲ ਆਇਆ ਸੀ।