ਅਖਨੂਰ: ਭਾਰਤ-ਪਾਕਿਸਤਾਨ 'ਚ ਬਣੇ ਭਾਰੀ ਤਣਾਅ ਦੇ ਹਲਾਤਾਂ 'ਚ ਵੀ ਜੰਗ ਵਰਗੇ ਹਾਲਾਤ 'ਚ ਵੀ ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਸਰਹੱਦ ਪਾਰ ਤੋਂ ਪਾਕਿਸਤਾਨੀ ਫੌਜ ਨੇ ਫਿਰ ਤੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ। ਦੇਰ ਰਾਤ 12 ਵਜੇ ਪਾਕਿ ਫੌਜ ਨੇ ਜੰਮੂ ਦੇ ਅਖਨੂਰ ਖੇਤਰ 'ਚ ਫਾਇਰਿੰਗ ਸ਼ੁਰੂ ਕੀਤੀ। ਇਹ ਫਾਇਰਿੰਗ ਕਰੀਬ ਸਵੇਰ ਦੇ 2 ਵਜੇ ਤੱਕ ਚੱਲਦੀ ਰਹੀ।
ਕੱਲ੍ਹ ਭਾਰਤੀ ਫੌਜ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਰਜੀਕਲ ਅਟੈਕ ਕਰ 7 ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਦਾਅਵਾ ਕੀਤਾ ਗਿਆ ਕਿ ਇਸ ਅਟੈਕ ਦੌਰਾਨ ਕਰੀਬ 38 ਅੱਤਵਾਦੀ ਮਾਰ ਦਿੱਤੇ ਗਏ ਹਨ। ਭਾਰਤ ਦੀ ਇਸ ਕਾਰਵਾਈ ਕਾਰਨ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ 'ਚ ਹਲਚਲ ਦੀ ਖਬਰ ਹੈ। ਪਾਕਿ ਫੌਜ ਦੀ ਟੁਕੜੀ ਭਾਰਤੀ ਸਰਹੱਦ ਵੱਲ ਵਧ ਰਹੀ ਹੈ।