ਚੰਡੀਗੜ੍ਹ: ਭਾਰਤੀ ਫੌਜ ਦੇ ਸਰਜੀਕਲ ਆਪਰੇਸ਼ਨ ਤੋਂ ਬਾਅਦ ਸਾਵਧਾਨੀ ਵਜੋਂ ਪੰਜਾਬ ਦੇ ਸਰਹੱਦ ਨਾਲ ਲਗਦੇ 10 ਕਿਲੋਮੀਟਰ ਘੇਰੇ ਅੰਦਰਲੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸਰਹੱਦੀ ਖੇਤਰਾਂ ਵਿੱਚ ਚੌਕਸੀ ਵਧਾਈ ਗਈ ਹੈ। ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਦੇ ਮਾਹੌਲ ਦੌਰਾਨ ਇੱਕ ਆਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਲੋਕਂ ਨੂੰ ਅਪੀਲ ਕੀਤੀ ਗਈ ਹੈ ਕਿ ਫੌਜ ਦੀ ਮੂਵਮੈਂਟ ਬਾਰੇ ਕੋਈ ਵੀ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਨਾ ਕੀਤੀ ਜਾਵੇ। ਏਬੀਪੀ ਸਾਂਝਾ ਦੀ ਵੀ ਅਪੀਲ ਹੈ ਕਿ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀ ਅਜਿਹੀ ਕੋਈ ਵੀ ਪੋਸਟ ਸੋਸ਼ਲ ਮੀਡੀਆ ਤੇ ਨਾ ਪਾਓ।

ਸੋਸ਼ਲ ਮੀਡੀਆ ਤੇ ਫੌਜ ਵੱਲੋਂ ਜਾਰੀ ਕੀਤੀ ਦੱਸੀ ਜਾ ਰਹੀ ਇਸ ਆਡੀਓ ਚ ਕਿਹਾ ਗਿਆ ਹੈ ....
"ਸਾਰੇ ਮਿੱਤਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇਕਰ ਤੁਸੀਂ ਰੇਲ, ਸੜਕ ਜਾਂ ਕਿਤੇ ਵੀ ਫੌਜ ਦੇ ਟੈਂਕ, ਟੁਕੜੀਆਂ, ਗੱਡੀਆਂ ਦੀ ਕੋਈ ਵੀ ਮੂਵਮੈਂਟ ਦੇਖਦੇ ਹੋ ਤਾਂ ਉਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਨਾ ਕਰੋ। ਦੇਸ਼ ਹਿਤ ਲਈ ਫੌਜ ਦੇ ਸਾਜੋ ਸਮਾਨ, ਟੈਂਕ ਆਉਣ-ਜਾਣ ਦੀ ਜਾਣਕਾਰੀ ਸਾਂਝੀ ਨਾ ਕਰਕੇ ਸਾਵਧਾਨ ਰਹੋ।
ਦੁਸ਼ਮਣ ਨੂੰ ਸਾਡੀ ਮੂਵਮੈਂਟ ਪਤਾ ਨਾ ਲੱਗੇ ਇਸ ਲਈ ਸੈਲਫੀ ਦੇ ਚੱਕਰ ਵਿੱਚ ਫੌਜ ਦੇ ਟੈਂਕ ਰੇਲ ਮਾਰਗ ਤੋਂ ਕਿਤੇ ਜਾ ਰਹੇ ਹਨ ਤਾਂ ਇਹ ਗੁਪਤ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਪਬਲਿਕ ਨਾ ਕਰੋ।
ਇਸ ਪੋਸਟ ਨੂੰ ਸ਼ੇਅਰ ਅਤੇ ਲਾਈਕ ਕਰਕੇ ਜ਼ਿਆਦਾ ਤੋਂ ਜ਼ਿਆਦਾ ਮਿੱਤਰਾਂ ਤੱਕ ਪਹੁੰਚਾ ਕੇ ਦੇਸ਼ ਹਿਤ ਵਿੱਚ ਸਭ ਨੂੰ ਜਾਗਰੂਕ ਕਰੋ।"
ਧੰਨਵਾਦ

Watch This Video: