ਮੁੰਬਈ: ਮੁੰਬਈ ਏਅਰਪੋਰਟ 'ਤੇ ਵੱਡਾ ਹਾਦਸਾ ਹੋਣੋ ਬਚ ਗਿਆ। ਅਹਿਮਦਾਬਾਦ ਤੋਂ ਆਏ ਏਅਰ ਇੰਡੀਆ ਦੇ ਜਹਾਜ਼ ਦਾ ਟਾਇਰ ਫਟ ਗਿਆ। ਜਹਾਜ਼ ਵਿੱਚ ਕਰਿਊ ਮੈਂਬਰ ਸਮੇਤ 128 ਜਣੇ ਸਵਾਰ ਸਨ।  ਸਾਰੇ ਲੋਕ ਸੁਰੱਖਿਅਤ ਹਨ। ਏਅਰ ਇੰਡੀਆ ਫਲਾਈਟ AI 614 ਦੇ ਮੁੰਬਈ ਪਹੁੰਚਣ 'ਤੇ ਕਰੀਬ 9 ਵਜੇ  ਲੈਂਡਿੰਗ ਦੌਰਾਨ ਇਹ ਹਾਦਸਾ ਵਾਪਰਿਆ।