ਨਵੀਂ ਦਿੱਲੀ: ਪੀਓਕੇ 'ਚ ਭਾਰਤੀ ਫੌਜ ਦੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਆਈਐਸਆਈ ਖਤਰਨਾਕ ਪਲੈਨਿੰਗ ਕਰ ਰਿਹਾ ਹੈ। ਸੂਤਰਾਂ ਮੁਤਾਬਕ ਆਈਐਸਆਈ ਨੇ ਕਸ਼ਮੀਰ ਦੇ ਪੁਰਾਣੇ ਅੱਤਵਾਦੀਆਂ ਨੂੰ ਅੱਗੇ ਲਿਆ ਕੇ ਹਮਲੇ ਕਰਨ ਦੀ ਸਾਜਿਸ਼ ਰਚੀ ਹੈ। ਇਸ ਦਾ ਮੁੱਖ ਚਿਹਰਾ ਖਤਰਨਾਕ ਅੱਤਵਾਦੀ ਮੁਸ਼ਤਾਕ ਜਰਗਰ ਨੂੰ ਬਣਾਇਆ ਦਾ ਸਕਦਾ ਹੈ। ਜਰਗਰ ਉਹੀ ਖਤਰਨਾਕ ਅੱਤਵਾਦੀ ਹੈ ਜਿਸ ਨੂੰ 17 ਸਾਲ ਪਹਿਲਾਂ ਕੰਧਾਰ ਜਹਾਜ ਅਗਵਾ ਕਾਂਡ ਬਦਲੇ ਰਿਹਾਅ ਕੀਤਾ ਗਿਆ ਸੀ।

ਮੁਸ਼ਤਾਕ ਜਰਗਰ ਅਲ ਉਮਰ ਮੁਜਾਹਿਦੀਨ ਦਾ ਸਰਗਨਾ ਹੈ ਤੇ ਸ਼੍ਰੀਨਗਰ ਦਾ ਮੂਲ ਨਿਵਾਸੀ ਹੈ। ਪਰ ਇਸ ਵੇਲੇ ਪੀਓਕੇ ਦੇ ਮੁਜੱਫਰਾਬਾਦ 'ਚ ਰਹਿੰਦਾ ਹੈ। ਇਹ ਉਹੀ ਅੱਤਵਾਦੀ ਹੈ ਜਿਸ ਨੂੰ ਮਸੂਦ ਅਜ਼ਹਰ ਦੇ ਨਾਲ ਏਅਰ ਇੰਡੀਆ ਦੀ ਫਲਾਈਟ IC 814 ਅਪਹਰਨ ਤੋਂ ਬਾਅਦ ਕੰਧਾਰ ਲਿਜਾ ਕੇ ਛੱਡਿਆ ਗਿਆ ਸੀ।

ਸ਼੍ਰੀਨਗਰ ਦੇ ਜਾਮਾ ਮਸਜਿਦ ਇਲਾਕੇ ਦਾ ਰਹਿਣ ਵਾਲਾ ਜਰਗਰ ਖਤਰਨਾਕ ਕਾਤਲ ਮੰਨਿਆ ਜਾਂਦਾ ਹੈ। ਇਸ ਤੇ 40 ਤੋਂ ਵੱਧ ਕਤਲਾਂ ਦੇ ਇਲਜ਼ਾਮ ਹਨ। ਜਕੂਰਾ ਅੱਤਵਾਦੀ ਹਮਲੇ ਦੇ ਬਾਅਦ ਤੋਂ ਭਾਰਤੀ ਸੁਰੱਖਿਆ ਬਲਾਂ ਦੇ ਸਾਹਮਣੇ ਮੁਸ਼ਤਾਕ ਜਰਗਰ ਤੇ ਉਸ ਦੀ ਜਥੇਬੰਦੀ ਨੂੰ ਤਬਾਹ ਕਰਨ ਦੀ ਨਵੀਂ ਚਣੌਤੀ ਹੈ।