News
News
ਟੀਵੀabp shortsABP ਸ਼ੌਰਟਸਵੀਡੀਓ
X

ਕਾਲੇ ਧਨ ਨੂੰ ਸਫੇਦ ਕਰਨ ਦਾ ਸੁਨਹਿਰੀ ਮੌਕਾ

Share:
ਨਵੀਂ ਦਿੱਲੀ: ਨੋਟਬੰਦੀ ਕਰ ਕਾਲੇ ਧਨ 'ਤੇ ਸ਼ਿਕੰਜਾ ਕਸਣ ਵਾਲੀ ਮੋਦੀ ਸਰਕਾਰ ਕਾਲੇ ਧਨ ਨੂੰ ਸਫੇਦ ਕਰਨ ਲਈ ਇੱਕ ਹੋਰ ਮੌਕਾ ਦੇਣ ਜਾ ਰਹੀ ਹੈ। ਸਰਕਾਰ ਨੇ ਇਸ ਦੇ ਲਈ ਕੈਬਨਿਟ 'ਚ ਇੱਕ ਪ੍ਰਸਤਾਵ ਪਾਸ ਕੀਤਾ ਹੈ। ਇਸ ਪ੍ਰਸਤਾਵ ਮੁਤਾਬਕ ਅਗਰ ਤੁਸੀਂ ਖੁਦ ਕਾਲੇ ਧਨ ਦੀ ਜਾਣਕਾਰੀ ਦਿੰਦੇ ਹੋ ਤਾਂ ਜਮਾਂ ਕੀਤੀ ਰਕਮ ਦਾ 50 ਪ੍ਰਤੀਸ਼ਤ ਟੈਕਸ ਅਦਾ ਕਰਨਾ ਹੋਵੇਗਾ, ਬਾਕੀ 50 ਫੀਸਦ ਰਕਮ ਤੁਹਾਡੀ ਹੋਵੇਗੀ। ਪਰ ਇਸ ਦੇ ਲਈ ਇੱਕ ਸ਼ਰਤ ਹੈ ਕਿ ਬਾਕੀ ਬਚੀ 50 ਫੀਸਦ ਰਕਮ ਤੁਸੀਂ 4 ਸਾਲ ਤੱਕ ਨਹੀਂ ਕਢਵਾ ਸਕੋਗੇ। ਸਰਕਾਰ ਦੀ ਨਵੀਂ ਨੀਤੀ ਮੁਤਾਬਕ ਤੁਹਾਨੂੰ 4 ਸਾਲ ਦੇ ਸਮੇਂ 'ਚ ਬਲੈਕ ਤੋਂ ਸਫੇਦ ਕੀਤੀ ਰਕਮ 'ਤੇ ਕੋਈ ਵਿਆਜ ਨਹੀਂ ਮਿਲੇਗਾ। ਇਸ ਦੇ ਨਾਲ ਹੀ ਸਰਕਾਰ ਨੇ ਸਾਫ ਕੀਤਾ ਹੈ ਕਿ ਜੇਕਰ ਤੁਸੀਂ ਆਪਣੇ ਕੋਲ ਮੌਜੂਦ ਕਾਲੇ ਧਨ ਦੀ ਜਾਣਕਾਰੀ ਨਾਂ ਦਿੱਤੀ ਤਾਂ ਤੁਹਾਨੂੰ ਭਾਰੀ ਜੁਰਮਾਨਾ ਤਾਂ ਲੱਗੇਗਾ ਹੀ, ਸਗੋਂ ਜੇਲ੍ਹ ਵੀ ਜਾਣਾ ਪਏਗਾ। ਨੋਟਬੰਦੀ ਦੇ ਕਾਰਨ ਜੇਕਰ ਤੁਸੀਂ ਮੋਟੀ ਰਕਮ ਜਮਾਂ ਕਰਦੇ ਹੋ ਤਾਂ ਤੁਹਾਡੇ ਲਈ ਸਰਕਾਰ ਦੀ ਇਹ ਸਕੀਮ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਪਰ ਬਸ਼ਰਤੇ ਕਿ ਖਾਤਾਧਾਰਕ ਸਰਕਾਰ ਨੂੰ ਇਸ ਦੀ ਜਾਣਕਾਰੀ ਦੇ ਦੇਵੇ। ਮੰਨ ਲਓ ਤੁਹਾਡੇ ਕੋਲ 1 ਕਰੋੜ ਰੁਪਿਆ ਕਾਲਾ ਧਨ ਹੈ ਤੇ ਤੁਸੀਂ ਇਸ ਨੂੰ ਜਮਾਂ ਕਰਵਾਉਂਦੇ ਹੋ ਤਾਂ ਸਰਕਾਰ 50 ਲੱਖ ਰੁਪਏ ਟੈਕਸ ਵਜੋਂ ਲੈ ਲਵੇਗੀ ਤੇ 50 ਲੱਖ ਰੁਪਏ ਤੁਹਾਡੇ ਹੋਣਗੇ ਤੇ ਉਹ ਵੀ ਸਫੇਦ ਮਨੀ। ਉਸ ਤੋਂ ਬਾਅਦ ਤੁਸੀਂ 25 ਲੱਖ ਰੁਪਏ ਕਢਵਾ ਸਕਦੇ ਹੋ, ਪਰ ਬਾਕੀ 25 ਲੱਖ ਰੁਪਏ 4 ਸਾਲ ਤੱਕ ਨਹੀਂ ਕਢਵਾ ਸਕੋਗੇ। ਇਸ ਰਕਮ 'ਤੇ ਤੁਹਾਨੂੰ ਕੋਈ ਵਿਆਜ ਵੀ ਨਹੀਂ ਮਿਲੇਗਾ।
Published at : 26 Nov 2016 02:49 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ

Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ

Mohan Bhagwat ਦਾ ਵੱਡਾ ਬਿਆਨ, "ਸਿਸਟਮ ਨੂੰ ਠੀਕ ਕਰਨ ਲਈ Gen Z ਦਾ ਅੰਦੋਲਨ ਹੋਣਾ ਚਾਹੀਦਾ ਹੈ"

Mohan Bhagwat ਦਾ ਵੱਡਾ ਬਿਆਨ,

Big News: ਵੱਡੀ ਖਬਰ, ਮਸ਼ਹੂਰ ਵਿਧਾਇਕ ਦੀ ਅਸ਼ਲੀਲ ਹਰਕਤ, ਔਰਤ ਬੋਲੀ- ਮੇਰੇ ਜ਼ਬਰਦਸਤੀ ਕੱਪੜੇ ਪਾੜ੍ਹ ਦਿੱਤੇ! ਧੀ ਨਾਲ ਵੀ ਬਲਾਤਕਾਰ ਕਰਨ ਦੀ ਕੋਸ਼ਿਸ਼, ਗੁਪਤ ਅੰਗਾਂ ਨੂੰ...

Big News: ਵੱਡੀ ਖਬਰ, ਮਸ਼ਹੂਰ ਵਿਧਾਇਕ ਦੀ ਅਸ਼ਲੀਲ ਹਰਕਤ, ਔਰਤ ਬੋਲੀ- ਮੇਰੇ ਜ਼ਬਰਦਸਤੀ ਕੱਪੜੇ ਪਾੜ੍ਹ ਦਿੱਤੇ! ਧੀ ਨਾਲ ਵੀ ਬਲਾਤਕਾਰ ਕਰਨ ਦੀ ਕੋਸ਼ਿਸ਼, ਗੁਪਤ ਅੰਗਾਂ ਨੂੰ...

Jaipur : 3 ਬੱਚਿਆਂ ਦੇ ਪਿਤਾ ਨੇ ਔਰਤਾਂ ਵਾਲੇ ਕੱਪੜੇ ਪਾ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ !  ਪਰਿਵਾਰ ਵੀ ਹੈਰਾਨ

Jaipur : 3 ਬੱਚਿਆਂ ਦੇ ਪਿਤਾ ਨੇ ਔਰਤਾਂ ਵਾਲੇ ਕੱਪੜੇ ਪਾ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ !  ਪਰਿਵਾਰ ਵੀ ਹੈਰਾਨ

Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...

ਪ੍ਰਮੁੱਖ ਖ਼ਬਰਾਂ

 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ

 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ

Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ

Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ

Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 

Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 

Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...

Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...