ਬੈਂਗਲੂਰੂ: ਕਾਵੇਰੀ ਨਦੀ ਦੇ ਪਾਣੀ ਦੇ ਮੁੱਦੇ 'ਤੇ ਕੋਹਰਾਮ ਮੱਚ ਗਿਆ ਹੈ। ਪਾਣੀ ਦੇ ਵਿਵਾਦ ਦੇ ਚੱਲਦੇ ਕੱਲ੍ਹ 56 ਗੱਡੀਆਂ ਸਾੜ ਦਿੱਤੀਆਂ ਗਈਆਂ। ਹਿੰਸਾ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਬੈਂਗਲੂਰੂ ਸ਼ਹਿਰ ਦੇ 16 ਥਾਣਿਆਂ ਦੇ ਇਲਾਕੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਤਾਮਿਲਨਾਢੂ ਦੇ ਜੋ ਲੋਕ ਬੈਂਗਲੂਰੂ 'ਚ ਦੁਕਾਨਾਂ ਚਲਾ ਰਹੇ ਹਨ, ਉਨ੍ਹਾਂ ਨਾਲ ਮਾਰਕੁੱਟ ਤੇ ਦੁਕਾਨਾਂ 'ਚ ਤੋੜਫੋੜ ਵੀ ਕੀਤ ਗਈ ਹੈ। ਪੂਰੇ ਇਲਾਕੇ 'ਚ ਤਣਾਅ ਦਾ ਮਾਹੌਲ ਹੈ।

 

 



 

ਇੱਥੇ ਅਗਜਨੀ ਦੀਆਂ ਘਟਨਾਵਾਂ ਅਜਿਹੇ ਸਮੇਂ 'ਚ ਵਾਪਰ ਰਹੀਆਂ ਹਨ ਜਦ ਪੁਲਿਸ ਦਾ ਦਾਅਵਾ ਹੈ ਕਿ ਸੁਰੱਖਿਆ 'ਚ 15 ਹਜਾਰ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕਰਨਾਟਕ ਪ੍ਰਦੇਸ਼ ਰਿਜ਼ਰਵ ਪੁਲਿਸ, ਸਿਟੀ ਆਰਮਡ ਰਿਜ਼ਰਵ ਪੁਲਿਸ, ਰੈਪਿਡ ਐਕਸ਼ਨ ਫੋਰਸ, ਰੈਪਿਡ ਐਕਸ਼ਨ ਫੋਰਸ, ਕਵਿੱਕ ਰਿਐਕਸ਼ਨ ਟੀਮ, ਵਿਸ਼ੇਸ਼ ਬਲ, ਸੀਆਈਐਸਐਫ ਤੇ ਆਈਟੀਬੀਪੀ ਦੇ ਜਵਾਨ ਮੋਰਚਾ ਸੰਭਾਲ ਰਹੇ ਹਨ।

 

 

 

ਕੇਰਲ ਸਰਕਾਰ ਨੇ ਤਾਂ ਬੈਂਗਲੂਰੂ ਜਾਣ ਵਾਲੀ ਬੱਸ ਸਰਵਿਸ ਬੰਦ ਕਰ ਦਿੱਤੀ ਹੈ। ਵਿਗੜੇ ਹਲਾਤਾਂ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਸਿਧਾਰਮੈਯਾ ਨਾਲ ਗੱਲ ਕੀਤੀ ਹੈ। ਪਰ ਜਿਹੜੀਆਂ ਤਸਵੀਰਾਂ ਉਥੋਂ ਆ ਰਹੀਆਂ ਹਨ, ਉਹ ਦੇਖ ਕੇ ਨਹੀਂ ਲਗਦਾ ਕਿ ਹਲਾਤ ਛੇਤੀ ਕਾਬੂ 'ਚ ਆਉਣਗੇ।