News
News
ਟੀਵੀabp shortsABP ਸ਼ੌਰਟਸਵੀਡੀਓ
X

ਚੀਨ ਸਾਵਧਾਨ! ਭਾਰਤ ਨੇ ਮੰਗਵਾਏ ਮਾਰੂ ਰਾਫੇਲ ਫਾਈਟਰ ਜਹਾਜ਼

Share:
ਨਵੀਂ ਦਿੱਲੀ: ਭਾਰਤ ਨੂੰ ਜਲਦ 36 ਰਾਫੇਲ ਫਾਈਟਰ ਪਲੇਨ ਮਿਲਣ ਵਾਲੇ ਹਨ। ਇਹ ਫਾਈਟਰ ਪਲੇਨ ਅਤਿਆਧੁਨਿਕ ਹਥਿਆਰਾਂ ਤੇ ਮਿਸਾਈਲਾਂ ਨਾਲ ਲੈਸ ਹੋਣਗੇ। ਸਭ ਤੋਂ ਖਾਸ ਹੈ ਦੁਨੀਆਂ ਦੀ ਸਭ ਤੋਂ ਖਤਰਨਾਕ ਸਮਝੀ ਜਾਣ ਵਾਲੀ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ 'ਮੇਟੇਓਰ' ਮਿਸਾਈਲ। ਇਹ ਖਾਸ ਮਿਸਾਈਲ ਚੀਨ ਜਾਂ ਹੋਰ ਕਿਸੇ ਵੀ ਏਸ਼ਿਆਈ ਦੇਸ਼ ਕੋਲ ਨਹੀਂ। ਇਹ ਰਾਫੇਲ ਪਲੇਨ ਵਾਕਿਆ ਹੀ ਦੱਖਣੀ ਏਸ਼ੀਆ 'ਚ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਇਹ ਪਲੇਨ ਫਰਾਂਸ ਨਾਲ ਹੋਏ ਸਮਝੌਤੇ ਤਹਿਤ ਭਾਰਤ ਨੂੰ ਮਿਲਣ ਜਾ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਭਾਰਤ ਨੇ ਰਾਫੇਲ ਸੌਦੇ 'ਚ ਕਰੀਬ 710 ਮਿਲੀਅਨ ਯੂਰੋ (ਕਰੀਬ 5341 ਕਰੋੜ ਰੁਪਏ) ਲੜਾਕੂ ਜਹਾਜਾਂ ਦੇ ਹਥਿਆਰਾਂ 'ਤੇ ਖਰਚ ਕੀਤੇ ਹਨ। ਜ਼ਿਕਰਯੋਗ ਹੈ ਕਿ ਪੂਰੇ ਸੌਦੇ ਦੀ ਕੀਮਤ ਕਰੀਬ 7.9 ਬਿਲੀਅਨ ਯੂਰੋ ਹੈ, ਯਾਨੀ ਕਰੀਬ 59 ਹਜਾਰ ਕਰੋੜ ਰੁਪਏ। ਰੱਖਿਆ ਮੰਤਰੀ ਮਨੋਹਰ ਪਰਿਕਰ ਦੇ ਮੁਤਾਬਕ, ਰਾਫੇਲ ਸੌਦਾ ਆਖਰੀ ਚਰਨ 'ਚ ਹੈ ਤੇ ਆਖਰੀ ਮੋਹਰ ਲਾਉਣੀ ਬਾਕੀ ਹੈ।
ਇਸ ਸੌਦੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੌਦੇ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਤੇ ਕੁਝ ਦਿਨਾਂ 'ਚ ਇਸ ਦਾ ਐਲਾਨ ਕਰ ਦਿੱਤਾ ਜਾਏਗਾ। ਅਜੇ ਇਹ ਸੌਦਾ ਇੰਟਰ ਗਵਰਮੈਂਟਲ ਕਮੇਟੀ ਦੇ ਕੋਲ ਫਾਈਨਲ ਹੋਣ ਦੇ ਲਈ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਵਿਓਂਡ ਵਿਜੂਅਲ ਰੇਂਜ ਮੇਟੇਓਰ ਮਿਸਾਈਲ ਦੀ ਰੇਂਜ ਕਰੀਬ 150 ਕਿਲੋਮੀਟਰ ਹੈ।
ਜਾਣਕਾਰੀ ਮੁਤਾਬਕ ਸੌਦੇ 'ਤੇ ਮੋਹਰ ਲੱਗਣ ਮਗਰੋਂ ਪਹਿਲਾ ਫਾਈਟਰ ਪਲੇਨ ਅਗਲੇ 36 ਮਹੀਨੇ ਬਾਅਦ ਭਾਰਤ ਪਹੁੰਚ ਜਾਏਗਾ। ਸਾਰੇ ਪਲੇਨ ਅਗਲੇ 66 ਮਹੀਨੇ 'ਚ ਭਾਰਤੀ ਏਅਰਫੋਰਸ 'ਚ ਸ਼ਾਮਲ ਹੋਣ ਲਈ ਤਿਆਰ ਹੋ ਜਾਣਗੇ।

Published at : 15 Sep 2016 03:24 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

PM 'ਤੇ ਅਪਮਾਨਜਨਕ ਟਿੱਪਣੀ ਕਰਨ ਵਾਲੀ ਵਾਇਰਲ ਲੜਕੀ ਨੇ ਮੰਗੀ ਮਾਫ਼ੀ , ਕਿਹਾ -ਆਪਣੇ ਕੀਤੇ 'ਤੇ ਬਹੁਤ ਸ਼ਰਮਿੰਦਾ ਹਾਂ 

PM 'ਤੇ ਅਪਮਾਨਜਨਕ ਟਿੱਪਣੀ ਕਰਨ ਵਾਲੀ ਵਾਇਰਲ ਲੜਕੀ ਨੇ ਮੰਗੀ ਮਾਫ਼ੀ , ਕਿਹਾ -ਆਪਣੇ ਕੀਤੇ 'ਤੇ ਬਹੁਤ ਸ਼ਰਮਿੰਦਾ ਹਾਂ 

 International Kabaddi Player Wife Suicide: ਇਸ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਪਤਨੀ ਨੇ ਕੀਤੀ ਖੁਦਕੁਸ਼ੀ ,ਜਾਣੋ ਪੂਰਾ ਮਾਮਲਾ 

 International Kabaddi Player Wife Suicide: ਇਸ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਪਤਨੀ ਨੇ ਕੀਤੀ ਖੁਦਕੁਸ਼ੀ ,ਜਾਣੋ ਪੂਰਾ ਮਾਮਲਾ 

Tahir Hussain ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ, IB ਅਧਿਕਾਰੀ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਹੋਈ ਸਜ਼ਾ

Tahir Hussain ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ, IB ਅਧਿਕਾਰੀ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਹੋਈ ਸਜ਼ਾ

ਡਿੰਪਲ ਯਾਦਵ ਬਣੇਗੀ UP ਦੀ CM? ਇਨ੍ਹਾਂ ਤਸਵੀਰਾਂ ਨਾਲ ਸਿਆਸੀ ਗਲਿਆਰੇ 'ਚ ਮੱਚੀ ਹਲਚਲ

ਡਿੰਪਲ ਯਾਦਵ ਬਣੇਗੀ UP ਦੀ CM? ਇਨ੍ਹਾਂ ਤਸਵੀਰਾਂ ਨਾਲ ਸਿਆਸੀ ਗਲਿਆਰੇ 'ਚ ਮੱਚੀ ਹਲਚਲ

'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ

'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ

ਪ੍ਰਮੁੱਖ ਖ਼ਬਰਾਂ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'