News
News
ਟੀਵੀabp shortsABP ਸ਼ੌਰਟਸਵੀਡੀਓ
X

ਚੋਰਾਂ ਦਾ ਸਾਮਾਨ ਚੁਰਾ ਕੇ ਥਾਣੇ ਪਹੁੰਚੀ ਮੱਝ

Share:
ਜੈਪੁਰ: ਚੋਰਾਂ ਨੇ ਮੱਝ ਚੋਰੀ ਕੀਤੀ। ਚੋਰੀ ਦੀ ਮੱਝ ਨੂੰ ਮੱਧ ਪ੍ਰਦੇਸ਼ ਲਿਜਾਣ ਲਈ ਨਦੀ ਪਾਰ ਕਰਦਿਆਂ ਆਪਣਾ ਸਾਮਾਨ ਮੱਝ ਦੇ ਸਿੰਗਾਂ ਨਾਲ ਬੰਨ੍ਹਿਆ ਪਰ ਨਦੀ 'ਚ ਅਜਿਹੀ ਘਟਨਾ ਵਾਪਰੀ ਕਿ ਮੱਝ ਇਨ੍ਹਾਂ ਚੋਰਾਂ ਤੋਂ ਖਹਿੜਾ ਛੁਡਾ ਸਾਮਾਨ ਸਮੇਤ ਥਾਣੇ ਜਾ ਪਹੁੰਚੀ। ਜੀ ਹਾਂ, ਇਹ ਸੱਚ ਹੈ। ਹੈਰਾਨ ਕਰਨ ਵਾਲੀ ਇਹ ਘਟਨਾ ਰਾਜਸਥਾਨ ਦੇ ਧੌਲਪੁਰ 'ਚ ਵਾਪਰੀ। ਆਖਰ ਪੂਰੀ ਘਟਨਾ ਕਿਵੇਂ ਵਾਪਰੀ, ਹੁਣ ਤੁਹਾਨੂੰ ਸਿਲਸਲੇਵਾਰ ਤਰੀਕੇ ਦੱਸਦੇ ਹਾਂ।
ਜਾਣਕਾਰੀ ਮੁਤਾਬਕ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੇ ਅਤਰੋਲੀ ਪਿੰਡ 'ਚ ਦੋ ਚੋਰਾਂ ਨੇ ਮੱਝ ਚੋਰੀ ਕੀਤੀ ਸੀ। ਹੁਣ ਦੋਵਾਂ ਨੇ ਮੱਧ ਪ੍ਰਦੇਸ਼ ਜਾਣ ਲਈ ਰਾਸਤੇ 'ਚ ਪੈਂਦੀ ਚੰਬਲ ਨਦੀ ਪਾਰ ਕਰਨੀ ਸੀ ਪਰ ਆਪਣੇ ਮੋਬਾਈਲ ਤੇ ਹੋਰ ਕੀਮਤੀ ਪਾਣੀ 'ਚ ਡੁੱਬਣ ਤੋਂ ਬਚਾਉਣ ਲਈ ਦੋ ਮੋਬਾਈਲ, ਪਰਸ, ਕੱਪੜੇ ਤੇ ਜੁੱਤੇ ਪਲਾਸਟਿਕ ਦੇ ਲਿਫਾਫੇ 'ਚ ਪਾ ਕੇ ਮੱਝ ਦੇ ਸਿੰਗਾਂ ਨਾਲ ਬੰਨ੍ਹ ਦਿੱਤੇ। ਦੋਵੇਂ ਚੋਰ ਹੁਣ ਮੱਝ ਦੀ ਪੂਛ ਫੜ ਕੇ ਨਦੀ ਪਾਰ ਕਰਨ ਦੀ ਤਿਆਰੀ ਵਿੱਚ ਸਨ ਪਰ ਨਦੀ 'ਚ ਥੋੜੀ ਦੂਰ ਜਾਂਦਿਆਂ ਹੀ ਉਨ੍ਹਾਂ ਤੋਂ ਪੂਛ ਛੁੱਟ ਗਈ।
ਇਸ ਤੋਂ ਬਾਅਦ ਮੱਝ ਨੇੜੇ ਦੇ ਕੁਠਾਲਾ ਪਿੰਡ ਜਾ ਪਹੁੰਚੀ। ਲੋਕਾਂ ਨੇ ਮੱਝ ਦੇ ਸਿੰਗਾਂ ਨਾਲ ਸਾਮਾਨ ਬੱਝਿਆ ਦੇਖਿਆ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਪੜਤਾਲ ਤੋਂ ਬਾਅਦ ਚੋਰੀ ਦਾ ਪਰਚਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Published at : 27 Sep 2016 03:46 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ

ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ

17 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, IMD ਦਾ ਅਲਰਟ,ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਕਿਵੇਂ ਦਾ ਰਹੇਗਾ ਮੌਸਮ

17 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, IMD ਦਾ ਅਲਰਟ,ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਕਿਵੇਂ ਦਾ ਰਹੇਗਾ ਮੌਸਮ

Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ

Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ

Mohan Bhagwat ਦਾ ਵੱਡਾ ਬਿਆਨ, "ਸਿਸਟਮ ਨੂੰ ਠੀਕ ਕਰਨ ਲਈ Gen Z ਦਾ ਅੰਦੋਲਨ ਹੋਣਾ ਚਾਹੀਦਾ ਹੈ"

Mohan Bhagwat ਦਾ ਵੱਡਾ ਬਿਆਨ,

ਪ੍ਰਮੁੱਖ ਖ਼ਬਰਾਂ

ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ

ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ

1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ

1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ

ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ

ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ

ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ

ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ