ਬੀਜੇਪੀ ਵਿਧਾਇਕ ਰਾਮ ਕਦਮ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੇ ਅੰਦਰ ਜੇਕਰ ਕਪਿਲ ਸ਼ਰਮਾ ਨੇ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਨਾਮ ਜਨਤਕ ਨਹੀਂ ਕੀਤੇ ਤਾਂ ਉਹ ਉਨ੍ਹਾਂ ਦੇ ਘਰ ਬਾਹਰ ਧਰਨਾ ਦੇਣਗੇ। ਬੀਐਮਸੀ 'ਤੇ 5 ਲੱਖ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਉਣ ਵਾਲੇ ਕਮੇਡੀਅਨ ਕਪਿਲ ਸ਼ਰਮਾ ਦੇ ਖਿਲਾਫ ਐਮਐਨਐਸ ਨੇ ਵੀ ਮੋਰਚਾ ਖੋਲ ਦਿੱਤਾ ਹੈ।
ਐਮਐਨਐਸ ਦਾ ਇਲਜ਼ਾਮ ਹੈ ਕਿ ਕਪਿਲ ਸ਼ਰਮਾ ਨੇ ਗੈਰਕਾਨੂੰਨੀ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਕਪਿਲ ਸ਼ਰਮਾ ਆਪਣੇ ਸ਼ੋਅ 'ਤੇ ਮਾਫੀ ਮੰਗਣ ਨਹੀਂ ਤਾਂ ਮੁੰਬਈ 'ਚ ਸ਼ੂਟਿੰਗ ਨਹੀਂ ਕਰਨ ਦਿਆਂਗੇ। ਇਸ ਵਿਚਕਾਰ ਕਪਿਲ ਸ਼ਰਮਾ ਨੇ ਟਵੀਟ ਕਰ ਸਫਾਈ ਦਿੱਤੀ ਕਿ "ਮੈਂ ਕੁੱਝ ਲੋਕਾਂ ਦੇ ਭ੍ਰਿਸ਼ਟਾਚਾਰ ਖਿਲਾਫ ਅਵਾਜ ਚੁੱਕੀ। ਬੀਜੇਪੀ, ਐਮਐਨਐਸ ਤੇ ਸ਼ਿਵਸੈਨਾ 'ਤੇ ਇਲਜ਼ਾਮ ਨਹੀਂ ਲਗਾਇਆ।"