ਨਵੀਂ ਦਿੱਲੀ: 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ’ਚ ਸੀਬੀਆਈ ਨੇ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਤੋਂ ਪੁੱਛ-ਗਿੱਛ ਕੀਤੀ ਹੈ। ਇਹ ਪੁੱਛਗਿੱਛ ਗੁਰਦੁਆਰਾ ਪੁਲਬੰਗਸ਼ ’ਚ ਤਿੰਨ ਸਿੱਖਾਂਦੇ ਕਤਲ ਮਾਮਲੇ ’ਚ ਕੀਤੀ ਗਈ ਹੈ। ਹਾਲਾਂਕਿ ਪਹਿਲਾਂ ਸੀਬੀਆਈ ਨੇ ਇਸ ਮਾਮਲੇ 'ਚ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਉਸ ਤੋਂ ਬਾਅਦ ਦੋਬਾਰਾਂ ਜਾਂਚ ਦੇ ਹੁਕਮ ਦਿੱਤੇ ਗਏ ਹਨ।


 

 

 

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜੁਲਾਈ ’ਚ ਏਜੰਸੀ ਨੂੰ ਟਾਈਟਲਰ ਖ਼ਿਲਾਫ਼ ਕੇਸ ਦੀ ਜਾਂਚ ਦੋ ਮਹੀਨਿਆਂ ’ਚ ਪੂਰੀ ਕਰਨ ਦਾ ਹੁਕਮ ਦਿੱਤਾ ਸੀ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਨੇ ਆਪਣੇ ਹੁਕਮ 'ਚ ਸੀਬੀਆਈ ਨੂੰ ਸਾਫ ਕਿਹਾ ਸੀ ਕਿ ਜੇਕਰ ਦੋ ਮਹੀਨਿਆਂ ’ਚ ਕੋਈ ਸਾਰਥਕ ਨਤੀਜੇ ਨਾ ਨਿਕਲੇ ਤਾਂ ਉਸ ਦੇ ਐਸਪੀ ਨੂੰ ਇਸ ਦੀ ਜਾਣਕਾਰੀ ਦੇਣੀ ਪਏਗੀ।