ਪੰਚਕੁਲਾ:ਡੇਰਾ ਸਿਰਸਾ ਮੁਖੀ ਦੇ ਖਿਲਾਫ ਚੱਲ ਰਹੇ ਸਾਧਵੀ ਸ਼ਰੀਰਕ ਸ਼ੋਸਣ ਮਾਮਲੇ ‘ਤੇ ਅੱਜ ਸੀਬੀਆਈ ਕੋਰਟ ‘ਚ ਸੁਣਵਾਈ ਹੋਵੇਗੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪੰਚਕੁਲਾ ਦੀ ਸੀਬੀਆਈ ਅਦਾਲਤ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੇਗਾ। ਸੀਬੀਆਈ ਕੋਰਟ ਪੰਚਕੁਲਾ ਵੱਲੋਂ ਰਾਮ ਰਹੀਮ ਦੀ ਕੱਲ੍ਹ ਪਾਈ ਪਟੀਸ਼ਨ 'ਤੇ ਦਿੱਤੇ ਨੋਟਿਸ ਦਾ ਜਵਾਬ ਸੀਬੀਆਈ ਨੇ ਅੱਜ ਦਾਇਰ ਕਰਨਾ ਹੈ।
ਕੋਰਟ ਦਾ ਇਹ ਨੋਟਿਸ ਡੇਰਾ ਮੁਖੀ ਵੱਲੋਂ ਪਾਈ ਗਈ ਨਵੀਂ ਪਟੀਸ਼ਨ ‘ਤੇ ਜਾਰੀ ਹੋਇਆ ਹੈ। ਇਸ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਨੇ ਮਾਮਲੇ ਵਿੱਚ ਦੋ ਜਾਂਚ ਅਧਿਕਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ ਹਨ। ਇਨ੍ਹਾਂ ਅਧਿਕਾਰੀਆਂ ਨੇ ਹੀ ਪੀੜਤ ਸਾਧਵੀਆਂ ਦੇ ਬਿਆਨ ਦਰਜ ਕੀਤੇ ਸਨ।
ਦਾਅਵਾ ਕੀਤਾ ਗਿਆ ਹੈ ਕਿ ਬਿਆਨ ਵਿੱਚ ਰੇਪ ਦੀ ਗੱਲ ਹੀ ਨਹੀਂ ਸੀ। ਗੁਰਮੀਤ ਰਾਮ ਰਹੀਮ ਖਿਲਾਫ ਇੱਕ ਗੁੰਮਨਾਮ ਚਿੱਠੀ ਰਾਹੀਂ ਰੇਪ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ। ਮਾਮਲੇ ਦੀ ਲੰਬੀ ਜਾਂਚ ਤੋਂ ਬਾਅਦ ਸੀਬੀਆਈ ਨੇ ਇਹ ਮਾਮਲਾ ਦਰਜ ਕੀਤਾ ਸੀ। ਡੇਰਾ ਮੁਖੀ ਖਿਲਾਫ ਰੇਪ ਸਮੇਤ 2 ਕਤਲ ਦੇ ਮਾਮਲਿਆਂ ‘ਚ ਵੀ ਸੁਣਵਾਈ ਚੱਲ ਰਹੀ ਹੈ।