ਨਵੀਂ ਦਿੱਲੀ: ਭਾਰਤ ਦੀ ਇੱਕ ਹੋਰ ਧੀ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਦੀਪਾ ਮਲਿਕ ਨੇ ਪੈਰਾਲੰਪਿਕ 'ਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦੀਪਾ ਪੈਰਾਲੰਪਿਕ 'ਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ।
ਦੀਪਾ ਮਲਿਕ ਨੇ ਐਫ਼-53 ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਮ ਚਮਕਾਇਆ ਹੈ। ਉਸ ਨੇ ਕੁੱਲ 6 ਕੋਸ਼ਿਸ਼ਾਂ ਵਿੱਚ ਸਭ ਤੋਂ ਵੱਧ 4.61 ਮੀਟਰ ਦੀ ਦੂਰੀ 'ਤੇ ਗੋਲਾ ਸੁੱਟ ਕੇ ਮੁਕਾਬਲੇ ਵਿੱਚ ਦੂਜੀ ਥਾਂ ਹਾਸਲ ਕੀਤੀ ਹੈ। ਮੈਡਲ ਜਿੱਤਣ ਵਾਲੀ ਇਹ ਧੀ ਹਰਿਆਣਾ ਦੀ ਹੈ। ਹਰਿਆਣਾ ਸਰਕਾਰ ਦੀਪਾ ਨੂੰ ਚਾਰ ਕਰੋੜ ਰੁਪਏ ਦਾ ਇਨਾਮ ਦੇਵੇਗੀ।