News
News
ਟੀਵੀabp shortsABP ਸ਼ੌਰਟਸਵੀਡੀਓ
X

ਪਹਿਲਾਂ ਵਿਜੇ ਮਾਲਿਆ ਤੇ ਹੁਣ ਮੋਇਨ ਕੁਰੈਸ਼ੀ ਹੋਇਆ ਫਰਾਰ

Share:
ਨਵੀਂ ਦਿੱਲੀ: ਦਿੱਲੀ ਦੇ ਮੰਨੇ ਪਰਮੰਨੇ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਦੇ ਦੁਬਈ ਜਾਣ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਹੁਣ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਉਨ੍ਹਾਂ ਚਕਮਾ ਦਿੱਤਾ ਕਿਵੇਂ। ਏਬੀਪੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਕੁਰੈਸ਼ੀ ਆਮਦਨ ਤੇ ਕਰ ਵਿਭਾਗ ਦਾ ਇੱਕ ਅਦੇਸ਼ ਦਿਖਾ ਕੇ ਚਲਾ ਗਿਆ ਜਿਹੜਾ ਮਈ ਮਹੀਨੇ ਜਾਰੀ ਹੋਇਆ ਸੀ, ਜਦਕਿ ਈਡੀ ਨੇ ਸਤੰਬਰ ਮਹੀਨੇ ਮੋਇਨ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਹੁਣ ਸਵਾਲ ਖੜੇ ਹੋ ਰਹੇ ਹਨ ਕਿ ਮੋਇਨ ਕੁਰੈਸ਼ੀ ਦੁਬਈ ਜਾਣ 'ਚ ਕਿਵੇਂ ਕਾਮਯਾਬ ਹੋਇਆ ਤੇ ਉਸ ਨੂੰ ਕਿਸ ਦੇ ਇਸ਼ਾਰੇ 'ਤੇ ਜਾਣ ਦਿੱਤਾ ਗਿਆ। ਹੁਣ ਖੁਫੀਆ ਬਿਓਰੋ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਗੱਲ ਦੀ ਜਾਂਚ ਲਈ ਕਿਹਾ ਗਿਆ ਹੈ ਕਿ ਗਲਤੀ ਕਿੱਥੇ ਰਹੀ ਤੇ ਕਿਹੜੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਕੰਮ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ। ਮੋਇਨ ਨੂੰ ਸ਼ਨੀਵਾਰ ਨੂੰ ਦਿੱਲੀ ਏਅਰਪੋਰਟ 'ਤੇ ਈਡੀ ਦੇ ਨੋਟਿਸ ਦੇ ਅਧਾਰ 'ਤੇ ਰੋਕਿਆ ਗਿਆ, ਪਰ ਈਡੀ ਦੀ ਟੀਮ ਦੇ ਆਉਣ ਤੋਂ ਪਹਿਲਾਂ ਉਸ ਨੂੰ ਦੁਬਈ ਜਾਣ ਦਿੱਤਾ ਗਿਆ। ਈਡੀ ਨੂੰ ਦੱਸਿਆ ਗਿਆ ਕਿ ਮੋਇਨ ਕੋਲ ਕੋਰਟ ਦੇ ਆਦੇਸ਼ ਸਨ। ਮੰਨਿਆ ਜਾ ਰਿਹਾ ਹੈ ਕਿ ਹੁਣ ਜੇਕਰ ਮੋਇਨ ਨਹੀਂ ਪਰਤਿਆ ਤਾਂ ਸਰਕਾਰ ਦੀ ਵੀ ਕਿਰਕਰੀ ਹੋ ਸਕਦੀ ਹੈ। ਵਿਜੇ ਮਾਲਿਆ ਦੇ ਫਰਾਰ ਹੋਣ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਕਸੂਤੀ ਫਸੀ ਹੋਈ ਹੈ।
Published at : 17 Oct 2016 01:26 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

High Court: ਕਿਸੇ ਕੁੜੀ ਦਾ ਪਿੱਛਾ ਕਰਨਾ ਕੋਈ ਅਪਰਾਧ ਨਹੀਂ, ਜਾਣੋ ਕਿਹੜੇ ਮਾਮਲੇ 'ਚ ਹਾਈਕੋਰਟ ਨੇ ਕੀਤੀ ਵੱਡੀ ਟਿੱਪਣੀ ?

High Court: ਕਿਸੇ ਕੁੜੀ ਦਾ ਪਿੱਛਾ ਕਰਨਾ ਕੋਈ ਅਪਰਾਧ ਨਹੀਂ, ਜਾਣੋ ਕਿਹੜੇ ਮਾਮਲੇ 'ਚ ਹਾਈਕੋਰਟ ਨੇ ਕੀਤੀ ਵੱਡੀ ਟਿੱਪਣੀ ?

HMPV Virus: ਕੋਰੋਨਾ ਵਰਗੀ ਮਹਾਂਮਾਰੀ ਦਾ ਖਤਰਾ! ਚੀਨ 'ਚ ਹਾਹਾਕਾਰ, ਭਾਰਤ 'ਚ ਵੀ ਕੇਸ ਸਾਹਮਣੇ ਆਉਣ ਮਗਰੋਂ ਐਕਸ਼ਨ

HMPV Virus: ਕੋਰੋਨਾ ਵਰਗੀ ਮਹਾਂਮਾਰੀ ਦਾ ਖਤਰਾ! ਚੀਨ 'ਚ ਹਾਹਾਕਾਰ, ਭਾਰਤ 'ਚ ਵੀ ਕੇਸ ਸਾਹਮਣੇ ਆਉਣ ਮਗਰੋਂ ਐਕਸ਼ਨ

ਭਾਰਤ 'ਚ ਪਹੁੰਚਿਆ HMPV Virus, 8 ਮਹੀਨੇ ਦੀ ਬੱਚੀ ਹੋਈ ਪੀੜਤ

ਭਾਰਤ 'ਚ ਪਹੁੰਚਿਆ HMPV Virus, 8 ਮਹੀਨੇ ਦੀ ਬੱਚੀ ਹੋਈ ਪੀੜਤ

Mata Vaishno Devi: ਮਾਤਾ ਵੈਸ਼ਨੋ ਦੇਵੀ ਜਾਣ ਵਾਲੀਆਂ ਇਹ ਟਰੇਨਾਂ ਰੱਦ, ਜਾਣੋ ਕਿੰਨਾ ਦਾ ਬਦਲਿਆ ਗਿਆ ਟਾਈਮ, ਪੜ੍ਹੋ ਡਿਟੇਲ

Mata Vaishno Devi: ਮਾਤਾ ਵੈਸ਼ਨੋ ਦੇਵੀ ਜਾਣ ਵਾਲੀਆਂ ਇਹ ਟਰੇਨਾਂ ਰੱਦ, ਜਾਣੋ ਕਿੰਨਾ ਦਾ ਬਦਲਿਆ ਗਿਆ ਟਾਈਮ, ਪੜ੍ਹੋ ਡਿਟੇਲ

Power Cut Today: ਇਨ੍ਹਾਂ ਇਲਾਕਿਆਂ 'ਚ ਬਿਜਲੀ ਦਾ ਲੱਗੇਗਾ ਲੰਬਾ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ ?

Power Cut Today: ਇਨ੍ਹਾਂ ਇਲਾਕਿਆਂ 'ਚ ਬਿਜਲੀ ਦਾ ਲੱਗੇਗਾ ਲੰਬਾ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ ?

ਪ੍ਰਮੁੱਖ ਖ਼ਬਰਾਂ

ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ