News
News
ਟੀਵੀabp shortsABP ਸ਼ੌਰਟਸਵੀਡੀਓ
X

ਪਾਕਿਸਤਾਨ ਨੂੰ ਖਰੀ ਖੋਟੀ ਸੁਣਾਉਣ ਵਾਲੇ ਜਵਾਨ ਨੂੰ ਮੌਤ ਦੀ ਧਮਕੀ

Share:
ਨਵੀ ਦਿੱਲੀ: ਦੇਸ਼ ਭਗਤੀ ਦੇ ਜੋਸ਼ ਵਾਲੀ ਕਵਿਤਾ 'ਕਸ਼ਮੀਰ ਤੋ ਹੋਗਾ ਲੇਕਿਨ ਪਾਕਿਸਤਾਨ ਨਹੀਂ ਹੋਗਾ' ਸੁਣਾਉਣ ਵਾਲੇ ਹੌਲਦਾਰ ਮਨੋਜ ਕੁਮਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਮਨੋਜ ਨੇ ਫੇਸਬੁੱਕ 'ਤੇ ਇਸ ਬਾਰੇ ਖੁਲਾਸਾ ਕੀਤਾ ਹੈ। ਮਨੋਜ ਠਾਕੁਰ ਹਿਮਾਚਲ ਪੁਲਿਸ 'ਚ ਹੌਲਦਾਰ ਹਨ ਤੇ ਕਿਨੌਰ 'ਚ ਤਾਇਨਾਤ ਹਨ। manoj-thakur-3-300x215manoj-thakur-2-300x217 ਹੌਲਦਾਰ ਮਨੋਜ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਲਿਖੀ ਹੈ। ਇਸ 'ਚ ਉਨ੍ਹਾਂ ਲਿਖਿਆ ਹੈ ਕਿ, "ਦੋਸਤੋ ਮੈਨੂੰ ਗਿੱਦੜ ਧਮਕੀਆਂ ਮਿਲ ਰਹੀਆਂ ਹਨ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਖੇਮੇ 'ਚ ਹਾਹਾਕਾਰ ਮੱਚੀ ਹੈ। ਇੱਕ ਸੂਰ ਦਾ ਬੱਚਾ ਮੈਨੂੰ ਮਾਰਨ ਦੀ ਇੱਛਾ ਮਨ 'ਚ ਪਾਲੀ ਬੈਠਾ ਹੈ। ਮੈਨੂੰ ਸਹੁੰ ਹੈ ਆਪਣੀ ਮਾਤਭੂਮੀ ਦੀ ਆਪਣੇ ਉਨ੍ਹਾਂ ਸ਼ਹੀਦਾਂ ਦੀ, ਜੇਕਰ ਕਦੇ ਇਨ੍ਹਾਂ ਕਾਫਿਰਾਂ ਨਾਲ ਮੇਰਾ ਆਹਮਣਾ-ਸਾਹਮਣਾ ਹੋ ਗਿਆ ਤਾਂ ਇੰਨਾ ਕੋਹਰਾਮ ਮਚਾਵਾਂਗਾ ਕਿ ਇਨ੍ਹਾਂ ਦੀ ਨਸਲ ਤਬਾਹ ਕਰ ਦਿਆਂਗਾ। ਵੰਦੇ ਮਾਤਰਮ, ਜੈ ਹਿੰਦ, ਜੈ ਹਿੰਦ ਕੀ ਸੈਨਾ।" ਮਨੋਜ ਹਿਮਾਚਲ ਦੇ ਮੰਡੀ ਜਿਲ੍ਹੇ 'ਚ ਸਰਕਾਘਾਟ ਦੇ ਰਹਿਣ ਵਾਲੇ ਹਨ। ਉਹ ਹਿਮਾਚਲ ਪ੍ਰਦੇਸ਼ ਦੀ 6ਵੀਂ ਆਈਆਰਬੀ ਬਟਾਲੀਅਨ ਰਿਕੋਂਗ ਪੀਡੂਓ 'ਚ ਹੌਲਦਾਰ ਹਨ ਤੇ ਇਸ ਵੇਲੇ ਕਿਨੌਰ 'ਚ ਤਾਇਨਾਤ ਹਨ। ਜਿਸ ਕਵਿਤਾ ਦਾ ਵੀਡੀਓ ਵਾਇਰਲ ਹੋਇਆ ਉਹ ਮਨੋਜ ਦੀ ਨਹੀਂ ਹੈ। ਪਰ ਜਿਸ ਜੋਸ਼ ਤੇ ਅੰਦਾਜ਼ ਨਾਲ ਉਨ੍ਹਾਂ ਇਸ ਨੂੰ ਸੁਣਾਇਆ ਹੈ, ਉਹ ਦੇਸ਼ਵਾਸੀਆਂ ਨੂੰ ਖੂਬ ਪਸੰਦ ਆਇਆ ਹੈ। ਹਾਲਾਂਕਿ ਮਨੋਜ ਖੁਦ ਵੀ ਕਵਿਤਾਵਾਂ ਲਿਖਦੇ ਹਨ। ਉਨ੍ਹਾਂ ਦੇ ਡਾਇਰੀ 'ਚ ਅਨੇਕਾਂ ਕਵਿਤਾਵਾਂ ਲਿਖੀਆਂ ਹੋਈਆਂ ਹਨ। ਦੇਸ਼ ਦੇ ਇਸ ਸਿਪਾਹੀ ਨੂੰ ਜਿਹੜੀ ਵੀ ਗੱਲ ਚੰਗੀ ਲੱਗਦੀ ਹੈ ਤੇ ਪ੍ਰੇਰਣਾ ਦਿੰਦੀ ਹੈ ਉਹ ਉਸ ਨੂੰ ਵੀ ਡਾਇਰੀ 'ਚ ਲਿਖ ਲੈਂਦੇ ਹਨ। ਉਹ ਆਪਣੇ ਵੀਡੀਓ ਵੀ ਬਣਾਉਂਦੇ ਰਹਿੰਦੇ ਹਨ। ਮਨੋਜ ਨੇ ਕਾਰਗਿਲ ਵਿਜੇ ਦਿਵਸ ਯਾਨਿ 26 ਜੁਲਾਈ ਨੂੰ ਵੀ ਦੇਸ਼ ਭਗਤੀ ਵਾਲਾ ਇੱਕ ਵੀਡੀਓ ਯੂ-ਟਿਊਬ 'ਤੇ ਅੱਪਲੋਡ ਕੀਤਾ ਸੀ।
Published at : 10 Oct 2016 12:57 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ

ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ

ਜਦੋਂ 13 ਸਾਲ ਦੇ ਮਨਮੋਹਨ ਨੇ ਮੁਹੰਮਦ ਅਲੀ ਜਿਨਾਹ ਦੇ ਮੱਥੇ 'ਤੇ ਮਾਰ ਦਿੱਤੀ ਸੀ ਗੇਂਦ, ਜਾਣੋ ਡਾ. ਮਨਮੋਹਨ ਸਿੰਘ ਦੇ ਬਚਪਨ ਦਾ ਇਹ ਮਜ਼ੇਦਾਰ ਕਿੱਸਾ

ਜਦੋਂ 13 ਸਾਲ ਦੇ ਮਨਮੋਹਨ ਨੇ ਮੁਹੰਮਦ ਅਲੀ ਜਿਨਾਹ ਦੇ ਮੱਥੇ 'ਤੇ ਮਾਰ ਦਿੱਤੀ ਸੀ ਗੇਂਦ, ਜਾਣੋ ਡਾ. ਮਨਮੋਹਨ ਸਿੰਘ ਦੇ ਬਚਪਨ ਦਾ ਇਹ ਮਜ਼ੇਦਾਰ ਕਿੱਸਾ

ਪੁਲ ਦੀ ਰੇਲਿੰਗ 'ਤੇ ਬੈਠੀ ਰਹੀ, ਫਿਰ ਕੁੜੀ ਨੇ ਅਚਾਨਕ ਗੰਗਾ 'ਚ ਮਾਰ ਦਿੱਤੀ ਛਾਲ, ਵੀਡੀਓ ਨੇ ਕੀਤਾ ਹਰ ਕਿਸੇ ਨੂੰ ਹੈਰਾਨ

ਪੁਲ ਦੀ ਰੇਲਿੰਗ 'ਤੇ ਬੈਠੀ ਰਹੀ, ਫਿਰ ਕੁੜੀ ਨੇ ਅਚਾਨਕ ਗੰਗਾ 'ਚ ਮਾਰ ਦਿੱਤੀ ਛਾਲ, ਵੀਡੀਓ ਨੇ ਕੀਤਾ ਹਰ ਕਿਸੇ ਨੂੰ ਹੈਰਾਨ

ਪ੍ਰਮੁੱਖ ਖ਼ਬਰਾਂ

ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ

ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 28-12-2024

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 28-12-2024

RBI ਦਾ ਵੱਡਾ ਫੈਸਲਾ, PPI ਲਈ ਤੀਜੀ ਪਾਰਟੀ UPI Access ਨੂੰ ਮਨਜ਼ੂਰੀ, ਪੇਮੈਂਟ ਸਿਸਟਮ 'ਚ ਹੋਵੇਗਾ ਵੱਡਾ ਬਦਲਾਅ

RBI ਦਾ ਵੱਡਾ ਫੈਸਲਾ, PPI ਲਈ ਤੀਜੀ ਪਾਰਟੀ UPI Access ਨੂੰ ਮਨਜ਼ੂਰੀ, ਪੇਮੈਂਟ ਸਿਸਟਮ 'ਚ ਹੋਵੇਗਾ ਵੱਡਾ ਬਦਲਾਅ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ