ਪੁੰਛ: ਉੜੀ ਹਮਲੇ ਤੋਂ ਬਾਅਦ ਭਾਰਤ ਦੇ ਸਖਤ ਰੁਖ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪਾਕਿਸਤਾਨ ਨੇ ਉੜੀ ਹਮਲੇ ਤੋਂ ਬਾਅਦ ਦੂਜੀ ਵਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ। ਪਾਕਿ ਨੇ ਜੰਮੂ ਕਸ਼ਮੀਰ ਦੇ ਹੰਦਵਾੜਾ ਤੇ ਮੇਂਡਰ 'ਚ ਫਾਇੰਰਿੰਗ ਕੀਤੀ ਹੈ। ਹੰਦਵਾੜਾ 'ਚ ਦਨੇਸ਼ ਤੇ ਲਕਸ਼ਮੀ ਪੋਸਟ 'ਤੇ ਸਰਹੱਦ ਪਾਰ ਤੋਂ ਹੋਈ ਫਾਇਰਿੰਗ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੱਤਾ। ਹਾਲਾਂਕਿ ਇਸ ਫਾਇਰਿੰਗ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਬੁੱਧਵਾਰ ਸ਼ਾਮ ਤੋਂ ਜੰਮੂ-ਕਸ਼ਮੀਰ ਦੇ ਹੰਦਵਾੜਾ ਤੇ ਮੰਡੇਰ ਇਲਾਕੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਨੇ ਇਨ੍ਹਾਂ ਇਲਾਕਿਆਂ 'ਚ ਮੋਰਟਾਰ ਵੀ ਦਾਗੇ ਹਨ। ਇਸ ਗੋਲੀਬਾਰੀ ਦਾ ਭਾਰਤੀ ਫੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਕੱਲ੍ਹ ਪਾਕਿਸਤਾਨੀ ਫੌਜ ਨੇ ਤਕਰੀਬਨ 20 ਮਿੰਟ ਤੱਕ ਗੋਲੀਬਾਰੀ ਕੀਤੀ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਅਜਿਹਾ ਅੱਤਵਾਦੀਆਂ ਨੂੰ ਸਰਹੱਦ ਪਾਰੋਂ ਭਾਰਤ 'ਚ ਦਾਖਲ ਕਰਾਉਣ ਲਈ ਕਰਦੀ ਹੈ।