ਨਵੀਂ ਦਿੱਲੀ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਇੱਕ ਹਿਟਲਰ ਅਧਿਆਪਕ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਡਿਫੈਂਸ ਤੋਂ ਰਿਟਾਇਰਡ ਪ੍ਰਦੀਪ ਅਰੋੜਾ ਬੱਚਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ। ਹੋਮਵਰਕ ਨਾ ਕਰਨ ਤੇ ਨੰਬਰ ਘੱਟ ਆਉਣ ਕਾਰਨ ਇਹ ਅਧਿਆਪਕ 12ਵੀਂ ਜਮਾਤ ਦੀਆਂ ਕੁੜੀਆਂ ਦੇ ਵਾਲ ਫੜ ਕੇ ਉਨ੍ਹਾਂ ਨੂੰ ਕੁੱਟ ਰਿਹਾ ਹੈ। ਕਲਾਸ ਦੇ ਹੀ ਕੁਝ ਬੱਚਿਆਂ ਨੇ ਇਸ ਹਿਟਲਰ ਅਧਿਆਪਕ ਦੀ ਕਰਤੂਤ ਨੂੰ ਕੈਮਰੇ ਵਿੱਚ ਕੈਦ ਕਰ ਲਿਆ।

ਇਸ ਹਿਟਲਰ ਟੀਚਰ ਦਾ ਨਾਮ ਪ੍ਰਦੀਪ ਅਰੋੜਾ ਹੈ। 15 ਸਾਲ ਇੰਡੀਅਨ ਨੇਵੀ ਵਿੱਚ ਨੌਕਰੀ ਕਰਨ ਤੋਂ ਬਾਅਦ ਪ੍ਰਦੀਪ ਨੇ ਕਰਨਾਲ ਵਿੱਚ ਇੰਗਲਿਸ਼ ਦੀ ਕੋਚਿੰਗ ਸ਼ੁਰੂ ਕੀਤੀ। ਬੱਚਿਆਂ ਦੀ ਕੁੱਟਮਾਰ ਨੂੰ ਲੈ ਕੇ ਪ੍ਰਦੀਪ ਅਰੋੜਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਅਨੁਸ਼ਾਸਨ ਦਾ ਤਰੀਕਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਹ ਬੱਚਿਆਂ ਨੂੰ ਪਿਆਰ ਨਾਲ ਸਮਝਾਉਂਦੇ ਹਨ ਪਰ ਨਾ ਸਮਝਨ 'ਤੇ ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ। ਨਾਲ ਹੀ ਮਾਤਾ-ਪਿਤਾ ਵੀ ਬੱਚੇ ਦੇ ਚੰਗੇ ਰਿਜਲਟ ਦੀ ਮੰਗ ਕਰਦੇ ਹਨ, ਜਿਸ ਲਈ ਬੱਚਿਆਂ ਦੀ ਕੁੱਟਮਾਰ ਕਰਨੀ ਪੈਂਦੀ ਹੈ।
ਇਸ ਪੂਰੇ ਮਾਮਲੇ ਵਿੱਚ ਸੀਨੀਅਰ ਅਧਿਆਪਕ ਦਾ ਕਹਿਣਾ ਹੈ ਕਿ ਅਜਿਹੇ ਅਧਿਆਪਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਡਿਫੈਂਸ ਨਹੀਂ ਆਫੈਂਸ ਹੈ।