ਰਾਹੁਲ ਗਾਂਧੀ ਦੀ ਰੈਲੀ 'ਚ ਹੰਗਾਮਾ
ਏਬੀਪੀ ਸਾਂਝਾ | 28 Sep 2016 03:52 PM (IST)
ਬਰੇਲੀ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅੱਜਕੱਲ੍ਹ ਉੱਤਰ ਪ੍ਰਦੇਸ਼ ਵਿੱਚ ਕਿਸਾਨ ਯਾਤਰਾ 'ਤੇ ਹਨ। ਬਰੇਲੀ ਵਿੱਚ ਰੋਡ ਸ਼ੋਅ ਵਿੱਚ ਦੌਰਾਨ ਹੰਗਾਮਾ ਹੋਇਆ ਤੇ ਐਸ.ਪੀ.ਜੀ. ਦੇ ਜਵਾਨਾਂ ਨਾਲ ਕਾਂਗਰਸੀ ਵਰਕਰ ਭਿੜ ਗਏ। ਕਾਂਗਰਸੀ ਵਰਕਰ ਰਾਹੁਲ ਵੱਲ ਵਧ ਰਹੇ ਸਨ ਤੇ ਐਸ.ਜੀ.ਪੀ. ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਸੀ। ਇਸ ਨੂੰ ਲੈ ਕੇ ਐਸ.ਪੀ.ਜੀ. ਜਵਾਨਾਂ ਤੇ ਵਰਕਰਾਂ ਵਿੱਚ ਹਲਕੀ-ਫੁਲਕੀ ਝੜਪ ਹੋ ਗਈ। ਕਾਂਗਰਸ ਨੇਤਾ ਅਮਜਦ ਸਲੀਮ ਰਾਹੁਲ ਗਾਂਧੀ ਨੂੰ ਮਾਲਾ ਪਹਿਣਾਉਣ ਲਈ ਰੱਥ 'ਤੇ ਚੜ੍ਹਣਾ ਚਾਹੁੰਦੇ ਸਨ ਤੇ ਐਸ.ਪੀ.ਜੀ. ਉਨ੍ਹਾਂ ਨੂੰ ਮਾਲਾ ਪਾਉਣ ਤੋਂ ਰੋਕ ਰਹੀ ਸੀ। ਇਸ ਨੂੰ ਲੈ ਕੇ ਝੜਪਾਂ ਹੋਈਆਂ। ਮਾਮਲਾ ਇਨ੍ਹਾਂ ਵਧ ਗਿਆ ਕਿ ਖੁਦ ਰਾਹੁਲ ਨੂੰ ਵਿਚਾਲੇ ਬਚਾਅ ਲਈ ਸਾਹਮਣੇ ਆਉਣਾ ਪਿਆ। ਤੁਹਾਨੂੰ ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਸੀਤਾਪੁਰ ਵਿੱਚ ਰੋਡ ਸ਼ੋਅ ਦੌਰਾਨ ਇੱਕ ਨੌਜਵਾਨ ਨੇ ਰਾਹੁਲ ਗਾਂਧੀ ਦੇ ਪਿੱਛੇ ਜੁੱਤੀ ਉਛਾਲੀ ਸੀ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।