News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਪੋਰ 'ਚ ਅੱਤਵਾਦੀ ਹਮਲਾ, ਫੌਜ ਨੇ ਚਲਾਇਆ ਸਰਚ ਅਪ੍ਰੇਸ਼ਨ

Share:
ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਪੰਪੋਰ 'ਚ ਅੱਤਵਾਦੀ ਹਮਲਾ ਕੀਤਾ ਗਿਆ ਹੈ। ਇੱਕ ਸਰਕਾਰੀ ਬਿਲਡਿੰਗ 'ਤੇ ਕੀਤੇ ਗਏ ਇਸ ਹਮਲੇ 'ਚ ਫੌਜ ਦਾ ਇੱਕ ਜਵਾਨ ਜਖਮੀ ਹੋਇਆ ਹੈ। ਬਿਲਡਿੰਗ 'ਚ ਅੱਗ ਲੱਗਣ ਤੋਂ ਬਾਅਦ ਸਰਚ ਅਪ੍ਰੇਸ਼ਨ ਚੱਲ ਰਿਹਾ ਹੈ। ਇਹ ਉਹੀ ਬਿਲਡਿੰਗ ਹੈ ਜਿੱਥੇ ਫਰਵਰੀ ਮਹੀਨੇ ਹੋਏ ਵੱਡੇ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ। 48 ਘੰਟੇ ਚੱਲੇ ਮੁਕਾਬਲੇ 'ਚ ਤਿੰਨਾਂ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ ਸੀ। ਜਾਣਕਾਰੀ ਮੁਤਾਬਕ EDI ਦੀ ਬਿਲਡਿੰਗ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਹੈ। ਇੱਥੇ ਸਵੇਰੇ ਕਰੀਬ 6.30 ਵਜੇ ਗੋਲੀਆਂ ਦੀ ਅਵਾਜ ਸੁਣਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਬਿਲਡਿੰਗ 'ਚੋਂ ਧੂੰਆਂ ਨਿੱਕਲਦਾ ਨਜ਼ਰ ਆਇਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਆਪਣੇ ਕਬਜੇ 'ਚ ਲੈ ਲਿਆ ਹੈ ਤੇ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਫਰਵਰੀ ਮਹੀਨੇ 'ਚ ਅੱਤਵਾਦੀਆਂ ਨੇ ਘਾਤ ਲਗਾ ਕੇ ਸੀਆਰਪੀਐਫ ਦੇ ਕਾਫਲੇ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਅੱਤਵਾਦੀ 2 ਜਵਾਨਾਂ ਨੂੰ ਸ਼ਹੀਦ ਕਰ EDI ਦੀ ਬਿਲਡਿੰਗ 'ਚ ਜਾ ਵੜੇ ਸਨ। ਇਸ ਤੋਂ ਬਾਅਦ ਚੱਲੇ ਮੁਕਾਬਲੇ 'ਚ ਫੌਜ ਨੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ ਸੀ।
Published at : 10 Oct 2016 10:35 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

'ਮੋਦੀ ਸਰਕਾਰ ਨੇ ਕੀਤਾ ਅਪਮਾਨ', ਨਿਗਮ ਬੋਧ ਘਾਟ 'ਤੇ ਮਨਮੋਹਨ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ, ਰਾਹੁਲ ਗਾਂਧੀ ਦਾ ਫੁੱਟਿਆ ਗੁੱਸਾ

'ਮੋਦੀ ਸਰਕਾਰ ਨੇ ਕੀਤਾ ਅਪਮਾਨ', ਨਿਗਮ ਬੋਧ ਘਾਟ 'ਤੇ ਮਨਮੋਹਨ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ, ਰਾਹੁਲ ਗਾਂਧੀ ਦਾ ਫੁੱਟਿਆ ਗੁੱਸਾ

ਦਿੱਲੀ 'ਚ BJP ਨੂੰ ਲੈ ਕੇ ਕੇਜਰੀਵਾਲ ਦੀ ਹੈਰਾਨ ਕਰਨ ਵਾਲੀ ਭਵਿੱਖਬਾਣੀ, ਦੱਸਿਆ ਕਿੰਨੀਆਂ ਮਿਲਣਗੀਆਂ ਸੀਟਾਂ

ਦਿੱਲੀ 'ਚ BJP ਨੂੰ ਲੈ ਕੇ ਕੇਜਰੀਵਾਲ ਦੀ ਹੈਰਾਨ ਕਰਨ ਵਾਲੀ ਭਵਿੱਖਬਾਣੀ, ਦੱਸਿਆ ਕਿੰਨੀਆਂ ਮਿਲਣਗੀਆਂ ਸੀਟਾਂ

ਰਾਜਘਾਟ 'ਚ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਨਾ ਕਰਕੇ ਭਾਜਪਾ ਨੇ ਸਿੱਖਾਂ ਦਾ ਕੀਤਾ ਅਪਮਾਨ, ਜੇ ਅਟਲ ਬਿਹਾਰੀ ਵਾਜਪਾਈ ਦਾ....., ਭਖੀ ਸਿਆਸਤ

ਰਾਜਘਾਟ 'ਚ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਨਾ ਕਰਕੇ ਭਾਜਪਾ ਨੇ ਸਿੱਖਾਂ ਦਾ ਕੀਤਾ ਅਪਮਾਨ, ਜੇ ਅਟਲ ਬਿਹਾਰੀ ਵਾਜਪਾਈ ਦਾ....., ਭਖੀ ਸਿਆਸਤ

ਪੰਜ ਤੱਤਾਂ 'ਚ ਵਿਲਿਨ ਹੋਏ ਡਾ. ਮਨਮੋਹਨ ਸਿੰਘ, ਨਿਗਮਬੋਧ ਘਾਟ ਵਿਖੇ ਧੀ ਨੇ ਦਿੱਤੀ ਮੁੱਖ ਅਗਨੀ

ਪੰਜ ਤੱਤਾਂ 'ਚ ਵਿਲਿਨ ਹੋਏ ਡਾ. ਮਨਮੋਹਨ ਸਿੰਘ, ਨਿਗਮਬੋਧ ਘਾਟ ਵਿਖੇ ਧੀ ਨੇ ਦਿੱਤੀ ਮੁੱਖ ਅਗਨੀ

Manmohan Singh: ਮਨਮੋਹਨ ਸਿੰਘ ਨੂੰ ਅੰਤਿਮ ਵਿਦਾਈ, ਰਾਹੁਲ ਗਾਂਧੀ ਨੇ ਅਰਥੀ ਨੂੰ ਦਿੱਤਾ ਮੋਢਾ

Manmohan Singh: ਮਨਮੋਹਨ ਸਿੰਘ ਨੂੰ ਅੰਤਿਮ ਵਿਦਾਈ, ਰਾਹੁਲ ਗਾਂਧੀ ਨੇ ਅਰਥੀ ਨੂੰ ਦਿੱਤਾ ਮੋਢਾ

ਪ੍ਰਮੁੱਖ ਖ਼ਬਰਾਂ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ