ਨਵੀਂ ਦਿੱਲੀ: ਨੋਟਬੰਦੀ ਦਾ ਅੱਜ 11ਵਾਂ ਦਿਨ ਹੈ। ਇਹਨਾਂ ਦਿਨਾਂ 'ਚ ਸਰਕਾਰ ਲਗਾਤਾਰ ਕੋਈ ਨਾ ਕੋਈ ਨਵਾਂ ਬਦਲਾਅ ਕਰਦੀ ਜਾ ਰਹੀ ਹੈ। ਨਵੇਂ ਨੋਟਾਂ ਨੂੰ ਲੈ ਕੇ ਹੋ ਰਹੀ ਮਾਰਾਮਾਰੀ ਨੂੰ ਦੇਖਦਿਆਂ ਆਰਬੀਆਈ ਨੇ ਨਵਾਂ ਅਦੇਸ਼ ਜਾਰੀ ਕੀਤਾ ਹੈ। ਹੁਣ ਤੁਸੀਂ ਕਿਸੇ ਵੀ ਦੁਕਾਨ ਜਾਂ ਪੈਟਰੋਲ ਪੰਪ ਜਿੱਥੇ ਪੁਆਇਂਟ ਆਫ ਸੇਲ (ਸਵੈਪ ਮਸ਼ੀਨ) ਹੋਵੇ, ਤੋਂ ਡੈਬਿਟ ਕਾਰਡ ਸਵੈਪ ਕਰ 2000 ਰੁਪਏ ਕੈਸ਼ ਲੈ ਸਕਦੇ ਹੋ। ਇਸ ਤੇ 30 ਦਸੰਬਰ ਤੱਕ ਕੋਈ ਟ੍ਰਾਜ਼ੈਕਸ਼ਨ ਚਾਰਜ ਵੀ ਨਹੀਂ ਲੱਗੇਗਾ।
ਹੁਣ ਤੁਸੀਂ ਕਿਸੇ ਵੀ ਵੱਡੀ ਦੁਕਾਨ, ਕੱਪੜੇ ਦੇ ਸ਼ੋਅ ਰੂਮ, ਸ਼ਾਪਿੰਗ ਮਾਲ, ਜਿੱਥੇ ਕਾਰਡ ਸਵੈਪਿੰਗ ਮਸ਼ੀਨ ਲੱਗੀ ਹੋਵੇ, ਤੋਂ ਆਪਣਾ ਡੈਬਿਟ ਕਾਰਡ ਸਵੈਪ ਕਰਵਾ ਕੇ 2000 ਰੁਪਏ ਨਕਦ ਲੈ ਸਕਦੇ ਹੋ। ਪਰ ਸ਼ਰਤ ਇਹ ਹੈ ਕਿ ਦੁਕਾਨਦਾਰ ਕੋਲ 2000 ਰੁਪਏ ਖੁੱਲ੍ਹੇ ਹੋਣ। ਇਸ ਦੇ ਨਾਲ ਹੀ ਸਰਕਾਰ ਨੇ ਕੱਲ੍ਹ ਤੋਂ ਪੈਟਰੋਲ ਪੰਪਾਂ 'ਤੇ ਵੀ ਕਾਰਡ ਸਵੈਪ ਕਰ ਨਕਦੀ ਲੈਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਸੀ। ਕੱਲ ਦੇਸ਼ ਦੇ 686 ਪੈਟਰੋਲ ਪੰਪਾਂ 'ਤੇ ਇਸ ਦੀ ਸ਼ੁਰੂਆਤ ਕੀਤੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਝ ਦਿਨਾਂ 'ਚ ਦੇਸ਼ ਦੇ 20 ਹਜਾਰ ਪੈਟਰੋਲ ਪੰਪਾਂ ਜਿੰਨਾਂ 'ਤੇ ਸਵੈਪ ਮਸ਼ੀਨ ਹੋਵੇ 'ਤੇ ਇਸ ਸਹੂਲਤ ਦੀ ਸ਼ੁਰੀਆਤ ਕੀਤੀ ਜਾਏਗੀ।