News
News
ਟੀਵੀabp shortsABP ਸ਼ੌਰਟਸਵੀਡੀਓ
X

ਭਾਰਤ ਕਰੇਗਾ ਪਾਕਿਸਤਾਨ 'ਤੇ ਹੋਰ ਹਮਲੇ

Share:
ਨਵੀਂ ਦਿੱਲੀ: ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀਆਂ ਦੇ ਖਾਤਮੇ ਲਈ ਫਿਰ ਸਰਜੀਕਲ ਸਟ੍ਰਾਈਕ ਕੀਤਾ ਜਾਏਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੌਜ ਲੰਬੇ ਸਮੇਂ ਤੱਕ ਸਰਜੀਕਲ ਅਟੈਕ ਦੀ ਯੋਜਨਾ ਬਣਾ ਰਹੀ ਹੈ। ਪੀ.ਓ.ਕੇ. 'ਚ ਚੱਲ ਰਹੇ ਅੱਤਵਾਦ ਦੇ ਢਾਂਚੇ ਨੂੰ ਖਤਮ ਕਰਨ ਲਈ ਫੌਜ ਹੁਣ ਸਟ੍ਰੈਟੇਜਿਕ ਰੇਸਟ੍ਰੈਂਟ ਦੀ ਨੀਤੀ ਤੋਂ ਵੱਖ ਹੋ ਕੇ ਸਰਜੀਕਲ ਸਟ੍ਰਾਈਕ ਦੀ ਤਿਆਰੀ 'ਚ ਹਨ।
ਸੂਤਰਾਂ ਮੁਤਾਬਕ ਮੋਦੀ ਸਰਕਾਰ ਵੀ ਸਰਜੀਕਲ ਸਟ੍ਰਾਈਕ ਦੀ ਇਜਾਜ਼ਤ ਦੇਣ ਲਈ ਤਿਆਰ ਹੈ। ਮੋਦੀ ਸਰਕਾਰ ਨੇ ਫੌਜ ਨੂੰ ਹਰ ਸੰਭਾਵੀ ਕਦਮ ਚੁੱਕਣ ਲਈ ਕਿਹਾ ਹੈ ਜਿਸ ਨਾਲ ਅੱਤਵਾਦ ਦੇ ਅੱਡਿਆਂ ਨੂੰ ਖਤਮ ਕੀਤਾ ਜਾ ਸਕੇ। ਫੌਜ ਵੱਲੋਂ ਇਸ ਗੱਲ ਦੀ ਸ਼ੰਕਾ ਜਤਾਈ ਗਈ ਕਿ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਤੇ ਅੱਤਵਾਦੀ ਅੱਡਿਆਂ ਦੀ ਸੁਰੱਖਿਆ ਲਈ ਗੋਲੀਬਾਰੀ ਹੋ ਸਕਦੀ ਹੈ। ਇਸ ਕਾਰਨ ਫੌਜ ਦਾ ਵੀ ਨੁਕਸਾਨ ਹੋ ਸਕਦਾ ਹੈ।
ਇਸ ਪੂਰੀ ਰਣਨੀਤੀ ਦੇ ਸੂਤਰਧਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਤੇ ਐਲ.ਓ.ਸੀ. 'ਤੇ ਤਾਇਨਾਤ ਫੌਜ ਨੂੰ ਸਾਫ ਅਦੇਸ਼ ਦਿੱਤੇ ਹਨ ਕਿ ਜੇਕਰ ਪਾਕਿਸਤਾਨ ਵੱਲੋਂ ਇੱਕ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦਾ ਜਵਾਬ ਦੁੱਗਣੀ ਫਾਇਰਿੰਗ ਕਰਕੇ ਦਿੱਤਾ ਜਾਵੇ। ਜੇਕਰ ਮੋਰਟਾਰ ਸ਼ੈੱਲ ਦਾਗੇ ਜਾਂਦੇ ਹਨ ਤਾਂ ਉਸ ਦੇ ਬਦਲੇ ਆਰਟੀਲਰੀ ਸ਼ੈਲਿੰਗ ਕੀਤੀ ਜਾਵੇ ਤਾਂ ਕਿ ਪਾਕਿਸਤਾਨ ਦੀ ਫਾਰਵਡ ਪੋਸਟ ਤੇ ਉਸ ਦੀ ਆੜ 'ਚ ਚੱਲ ਰਹੇ ਅੱਤਵਾਦੀ ਅੱਡਿਆਂ ਨੂੰ ਖਤਮ ਕੀਤਾ ਜਾ ਸਕੇ।
ਹਾਲਾਂਕਿ, ਸਰਜੀਕਲ ਸਟ੍ਰਾਈਕ ਬਾਰੇ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੂੰ ਆਪਣਾ ਰਿਸਪਾਂਸ ਟਾਈਮ ਘੱਟ ਕਰਨਾ ਹੋਏਗਾ ਤਾਂਕਿ ਕਿਸੇ ਵੀ ਜਵਾਬੀ ਕਾਰਵਾਈ 'ਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
 
Published at : 04 Oct 2016 01:05 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Aam Aadmi Party: 'ਆਪ' ਚ ਆਇਆ ਸਿਆਸੀ ਭੂਚਾਲ, 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ; ਜਾਣੋ ਕੌਣ-ਕੌਣ...

Aam Aadmi Party: 'ਆਪ' ਚ ਆਇਆ ਸਿਆਸੀ ਭੂਚਾਲ, 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ; ਜਾਣੋ ਕੌਣ-ਕੌਣ...

Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ

Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ

ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ

ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ

ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?

ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?

Cold Wave Alert: ਪੂਰੇ ਉੱਤਰ ਭਾਰਤ 'ਚ ਪਾਰਾ 5 ਡਿਗਰੀ ਤੱਕ ਡਿੱਗੇਗਾ, ਯੂਪੀ-ਦਿੱਲੀ ਤੋਂ ਪੰਜਾਬ ਤੱਕ ਹਾਲਾਤ ਖਰਾਬ, ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

Cold Wave Alert: ਪੂਰੇ ਉੱਤਰ ਭਾਰਤ 'ਚ ਪਾਰਾ 5 ਡਿਗਰੀ ਤੱਕ ਡਿੱਗੇਗਾ, ਯੂਪੀ-ਦਿੱਲੀ ਤੋਂ ਪੰਜਾਬ ਤੱਕ ਹਾਲਾਤ ਖਰਾਬ, ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

ਪ੍ਰਮੁੱਖ ਖ਼ਬਰਾਂ

ਨਿਊਜ਼ੀਲੈਂਡ 'ਚ ਫਿਰ ਰੋਕਿਆ ਨਗਰ ਕੀਰਤਨ, ਬੈਨਰ ਦਿਖਾ ਕੀਤਾ ਵਿਰੋਧ, ਬੋਲੇ- "ਇਹ New Zealand ਹੈ, India ਨਹੀਂ"

ਨਿਊਜ਼ੀਲੈਂਡ 'ਚ ਫਿਰ ਰੋਕਿਆ ਨਗਰ ਕੀਰਤਨ, ਬੈਨਰ ਦਿਖਾ ਕੀਤਾ ਵਿਰੋਧ, ਬੋਲੇ-

ਚੰਡੀਗੜ੍ਹ 'ਚ BJP ਭਾਜਪਾ ਕੌਂਸਲਰ ਦੀ ਭਾਬੀ ਗ੍ਰਿਫ਼ਤਾਰ, ਮੋਹਾਲੀ ਪੁਲਿਸ ਵੱਲੋਂ ਫੜ੍ਹਿਆ, ਇਲਾਕੇ ਚ ਮੱਚੀ ਹਾਹਾਕਾਰ, ਭਾਜਪਾ ਨੇਤਾ ਬੋਲੇ—ਰਾਜਨੀਤਿਕ ਦਬਾਅ ਹੇਠ ਕਾਰਵਾਈ

ਚੰਡੀਗੜ੍ਹ 'ਚ BJP ਭਾਜਪਾ ਕੌਂਸਲਰ ਦੀ ਭਾਬੀ ਗ੍ਰਿਫ਼ਤਾਰ, ਮੋਹਾਲੀ ਪੁਲਿਸ ਵੱਲੋਂ ਫੜ੍ਹਿਆ, ਇਲਾਕੇ ਚ ਮੱਚੀ ਹਾਹਾਕਾਰ, ਭਾਜਪਾ ਨੇਤਾ ਬੋਲੇ—ਰਾਜਨੀਤਿਕ ਦਬਾਅ ਹੇਠ ਕਾਰਵਾਈ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਕੀ ਫੇਰਬਦਲ! 22 IPS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਸੌਂਪੀ ਗਈ ਜ਼ਿੰਮੇਵਾਰੀ, ਵੇੇਖੋ ਲਿਸਟ...

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਕੀ ਫੇਰਬਦਲ! 22 IPS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਸੌਂਪੀ ਗਈ ਜ਼ਿੰਮੇਵਾਰੀ, ਵੇੇਖੋ ਲਿਸਟ...