ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਲਈ ਇੱਕ ਮੁਸਲਿਮ ਨੌਜਵਾਨ ਵੱਲੋਂ ਕਿਡਨੀ ਦਾਨ ਦੇਣ ਦੀ ਪੇਸ਼ਕਸ਼ 'ਤੇ ਉਸ ਦਾ ਧੰਨਵਾਧ ਕਰਦਿਆਂ ਕਿਹਾ ਕਿ ਕਿਡਨੀ 'ਤੇ ਧਰਮ ਦਾ ਕੋਈ ਠੱਪਾ ਨਹੀਂ ਹੁੰਦਾ। 64 ਸਾਲ ਦੀ ਸੁਸ਼ਮਾ ਦੀ ਕਿਡਨੀ ਖਰਾਬ ਹੋ ਗਈ ਹੈ, ਉਹ ਇਸ ਵੇਲੇ ਏਮਜ਼ 'ਚ ਇਲਾਜ ਅਧੀਨ ਹਨ।
ਏਮਜ਼ ਹਸਪਤਾਲ 'ਚ ਸੁਸ਼ਮਾ ਦੀ ਕਿਡਨੀ ਟਰਾਂਸਪਲਾਂਟ ਕਰਨ ਲਈ ਟੈਸਟ ਕੀਤੇ ਜਾ ਰਹੇ ਹਨ। ਸੁਸ਼ਮਾ ਨੇ ਬੁੱਧਵਾਰ ਨੂੰ ਟਵੀਟਰ 'ਤੇ ਆਪਣੀ ਸਿਹਤ ਦੀ ਜਾਣਕਾਰੀ ਦਿੱਤੀ ਸੀ। ਉਦੋਂ ਤੋਂ ਹੀ ਸੈਕੜੇ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।


ਮੁਜੀਬ ਅੰਸਾਰੀ ਨਾਮੀ ਇੱਕ ਸ਼ਖਸ ਨੇ ਕਿਡਨੀ ਦਾਨ ਕਰਨ ਦੀ ਪੇਸ਼ਕਸ਼ ਕਰਦਿਆਂ ਟਵੀਟਰ 'ਤੇ ਲਿਖਿਆ ਸੀ ਕਿ ਉਹ ਮੁਸਲਿਮ ਹੈ, "ਉੱਤਰ ਪ੍ਰਦੇਸ਼ 'ਚ ਰਹਿੰਦਾ ਹੈ ਤੇ ਬਸਪਾ ਦਾ ਸਮਰਥਕ ਹੈ।" ਇਸ ਤੋਂ ਬਾਅਦ ਸੁਸ਼ਮਾ ਨੇ ਟਵੀਟ ਕੀਤਾ, "ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਭਰੋਸਾ ਹੈ, ਕਿਡਨੀ 'ਤੇ ਧਰਮ ਦਾ ਕੋਈ ਠੱਪਾ ਨਹੀਂ ਹੁੰਦਾ।"