ਮੁਰਾਦਾਬਾਦ: ਦੁਸ਼ਹਿਰੇ ਦੇ ਦਿਨ ਰਾਵਣ ਨੇ ਲੈ ਲਈ ਇੱਕ ਵਿਅਕਤੀ ਦੀ ਜਾਨ, ਜਦਕਿ ਕਈ ਲੋਕ ਜਖਮੀ ਹੋਏ ਹਨ। ਜੀ ਹਾਂ ਖਬਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਹੈ। ਇੱਥੇ ਕੱਲ੍ਹ ਸ਼ਾਮ ਰਾਵਣ ਦਹਿਨ ਸਮੇਂ ਇੱਕ ਹਾਦਸਾ ਵਾਪਰ ਗਿਆ। ਜਿਸ ਦੇ ਚੱਲਦੇ ਰਾਵਣ ਦਾ ਸੜ ਰਿਹਾ ਬੁੱਤ ਭੀੜ 'ਤੇ ਜਾ ਡਿੱਗਾ ਸੀ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਮੁਰਾਦਾਬਾਦ ਦੇ ਰਾਮਲੀਲਾ ਗਰਾਉਂਡ 'ਚ ਰਾਵਣ ਦੇ ਵੱਡੇ ਬੁੱਤ ਨੂੰ ਜਲਾਇਆ ਜਾ ਰਿਹਾ ਸੀ। ਇਸੇ ਦੌਰਾਨ ਰਾਵੜ ਦਾ ਸੜ ਰਿਹਾ ਬੁੱਤ ਭੀੜ 'ਤੇ ਜਾ ਡਿੱਗਾ। ਇਸ ਦੇ ਚੱਲਦੇ ਉੱਥੇ ਡਿਊਟੀ 'ਤੇ ਤਾਇਨਾਤ ਇੱਕ ਸਿਵਲ ਡਿਫੈਂਸ ਕਰਮਚਾਰੀ ਧਰਮੇਂਦਰ ਤੇ ਹੋਰ ਲੋਕ ਬੁੱਤ ਦੇ ਹੇਠਾਂ ਆ ਗਏ। ਹੇਠਾਂ ਦੱਬੇ ਲੋਕ ਬੁਰੀ ਤਰਾਂ ਝੁਲਸ ਗਏ ਸਨ। ਜਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ਼ ਦੌਰਾਨ ਧਰਮੇੰਦਰ ਨੇ ਦਮ ਤੋੜ ਦਿੱਤਾ। ਜਦਕਿ ਬਾਕੀ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਦਰਅਸਲ ਮੁਰਾਦਾਬਾਦ 'ਚ ਹਰ ਸਾਲ ਇੱਕ ਵਿਸ਼ਾਲ ਅਕਾਰ ਰਾਵਣ ਬੁੱਤ ਦਾ ਦਹਿਨ ਕੀਤਾ ਜਾਂਦਾ ਹੈ। ਇਸ ਮੌਕੇ ਹਜਾਰਾਂ ਦੀ ਗਿਣਤੀ 'ਚ ਲੋਕ ਪਹੁੰਚਦੇ ਹਨ। ਹਾਲਾਂਕਿ ਇਸ ਭੀੜ ਨੂੰ ਦੇਖਦਿਆਂ ਵੱਡੀ ਗਿਣਤੀ ਪੁਲਿਸ ਬਲ ਤੇ ਸਿਵਲ ਡਿਫੈਂਸ ਕਰਮੀ ਤਾਇਨਾਤ ਕੀਤੇ ਜਾਂਦੇ ਹਨ। ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਰੰਗ 'ਚ ਭੰਗ ਪਾ ਦਿੱਤਾ।