News
News
ਟੀਵੀabp shortsABP ਸ਼ੌਰਟਸਵੀਡੀਓ
X

ਸਰਦਾਰਾਂ 'ਤੇ ਟਿੱਪਣੀ ਕਰਦੇ ਚੁਟਕਲਿਆਂ ਦਾ ਮਾਮਲਾ ਅੱਜ ਸੁਪਰੀਮ ਕੋਰਟ 'ਚ ਗੂੰਜੇਗਾ

Share:
ਨਵੀਂ ਦਿੱਲੀ: ਸਰਦਾਰਾਂ ‘ਤੇ ਚੁਟਕਲੇ ਬਣਾਉਣ ਤੇ ਨਸਲੀ ਟਿੱਪਣੀਆਂ ਰੋਕਣ ਦੇ ਲਈ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ। ਇਸ ਮਾਮਲੇ 'ਤੇ ਰਿਟਾ. ਜਸਟਿਸ ਬੇਦੀ ਵੱਲੋਂ ਸੁਪਰੀਮ ਕੋਰਟ ‘ਚ ਇੱਕ ਸੁਝਾਅ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਮੁਤਾਬਕ ਸਰਦਾਰਾਂ ਦੇ ਨਾਮ ‘ਤੇ ਚੁਟਕਲੇ ਸੁਣਾਉਣ ਨੂੰ ਰੈਗਿੰਗ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅੱਜ ਤੋਂ ਬਾਅਦ ਜੇ ਤੁਸੀਂ ਸਕੂਲ, ਕਾਲਜ ਜਾਂ ਯੂਨੀਵਰਸਿਟੀ ‘ਚ ਸੰਤਾ-ਬੰਤਾ ‘ਤੇ ਚੁਟਕਲੇ ਸੁਣਾ ਕੇ ਸਿੱਖ ਵਿਦਿਆਰਥੀਆਂ ‘ਤੇ ਵਿਅੰਗ ਕਸੋਗੇ ਤਾਂ ਸਿੱਧਾ ਕਾਲਜ, ਸਕੂਲ, ਯੂਨੀਨਵਰਸਿਟੀ ਤੋਂ ਬਾਹਰ ਕਰ ਦਿੱਤੇ ਜਾਉਗੇ। ਦਰਅਸਲ ਸੁਪਰੀਮ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਇਸ ਮਾਮਲੇ ‘ਚ ਸੁਝਾਅ ਮੰਗਿਆ ਸੀ। ਇਸ ਤੇ ਦਿੱਲੀ ਕਮੇਟੀ ਨੇ ਰਿਟਾ. ਜਸਟਿਸ ਐਚਐਸ ਬੇਦੀ ਦੀ ਅਗਵਾਈ ‘ਚ ਇੱਕ ਕਮਿਸ਼ਨ ਬਣਾਇਆ ਸੀ। ਜਿਸ ਨੇ ਹੁਣ ਇਹ ਰਿਪੋਰਟ ਤਿਆਰ ਕੀਤੀ ਹੈ। ਜੇਕਰ ਸੁਪਰੀਮ ਕੋਰਟ ਇਸ ਰਿਪੋਰਟ ਨੂੰ ਹੂ-ਬ-ਹੂ ਮੰਨਦੀ ਹੈ ਤਾਂ ਸਰਦਾਰਾਂ ‘ਤੇ JOKES ਰੈਗਿੰਗ ਦਾ ਹਿੱਸਾ ਮੰਨੇ ਜਾਣਗੇ ਤੇ ਰੈਗਿੰਗ ਦੇ ਦੋਸ਼ੀਆਂ ਲਈ ਜੋ ਨਿਯਮ ਲਾਗੂ ਹਨ ਉਹੀ ਸੰਤਾ ਬੰਤਾ ‘ਤੇ ਚੁਟਕਲੇ ਸੁਣਾਉਣ ਵਾਲਿਆਂ ‘ਤੇ ਵੀ ਲਾਗੂ ਹੋਣਗੇ। ਸਾਬਕਾ ਚੀਫ ਜਸਟਿਸ HS ਬੇਦੀ ਦੀ ਪ੍ਰਧਾਨਗੀ ‘ਚ ਬਣੇ ਪੈਨਲ ਦੀ ਰਿਪੋਰਟ ਮੁਤਾਬਕ ਜੇ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀ ‘ਚ ਕੋਈ ਗੈਰ ਸਿੱਖ ਵਿਦਿਆਰਥੀ ਸੰਤਾ-ਬੰਤਾ ‘ਤੇ ਬਣੇ ਚੁਟਕਲੇ ਸੁਣਾ ਕੇ ਕਿਸੇ ਸਿੱਖ ਵਿਦਿਆਰਥੀ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਸਨੂੰ ਵਿੱਦਿਅਕ ਸੰਸਥਾ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਪੀੜਤ ਵਿਦਿਆਰਥੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਉਸਨੂੰ ਰੈਗਿੰਗ ਦਾ ਹਿੱਸਾ ਮੰਨਦੇ ਹੋਏ ਕਾਰਵਾਈ ਕੀਤੀ ਜਾਵੇ। ਪੈਨਲ ਦੀ ਇਸ ਰਿਪੋਰਟ ਮੁਤਾਬਕ ਸਿੱਖ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਉਨਾਂ ਨੂੰ ਆਪਣੇ ਹੀ ਮੁਲਕ ‘ਚ ਨਸਲੀ ਟਿੱਪਣੀਆਂ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। DGSMC ਨੇ 2015 ‘ਚ ਸਿੱਖ ਭਾਈਚਾਰੇ ਖਿਲਾਫ ਕਸੇ ਜਾਂਦੇ ਇਨਾਂ ਨਸਲੀ ਵਿਅੰਗਾਂ ਜਾਂ ਚੁਟਕਲਿਆਂ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ। ਵਕੀਲ ਹਰਵਿੰਦਰ ਚੌਧਰੀ ਦੀ ਪਟੀਸ਼ਨ ‘ਚ ਲਿਖਿਆ ਸੀ ਕਿ ਅਜਿਹੇ ਚੁਟਕਲੇ ‘Violation of sikhs’ ਨੇ ਤੇ ਸੰਵਿਧਾਨ ਦੇ ਆਰਟੀਕਲ-21 ਦੇ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੈ। DGCMC ਨੇ ਕਿਹਾ ਸੀ ਕਿ ਵਿੱਦਿਅਕ ਸੰਸਥਾਵਾਂ ‘ਚ ਅਜਿਹੇ ਚੁਟਕਲਿਆਂ ਦੇ ਸ਼ਿਕਾਰ ਸਿੱਖ ਵਿਦਿਆਰਥੀ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਜਸਟਿਸ ਬੇਦੀ ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕੋਈ ਵੀ ਵਿਦਿਆਰਥੀ ਚਾਹੇ ਉਹ ਸਿੱਖ ਹੋਵੇ ਜਾਂ ਕਿਸੇ ਹੋਰ ਧਰਮ ਦਾ, ਜੇ ਉਹ ਨਸਲੀ ਟਿੱਪਣੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸਨੂੰ ਦੋਸ਼ੀ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਵਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
Published at : 03 Oct 2016 10:46 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਬਟਾਲਾ ਗ੍ਰੇਨੇਡ ਹਮਲਾ ਮਾਮਲਾ: ਪੁਲਿਸ ਦੇ ਹੱਥ ਵੱਡੀ ਕਾਮਯਾਬੀ, 2 ਨਾਬਾਲਗ ਕਾਬੂ, ਤੀਜੇ ਦੀ ਭਾਲ ਜਾਰੀ

ਬਟਾਲਾ ਗ੍ਰੇਨੇਡ ਹਮਲਾ ਮਾਮਲਾ: ਪੁਲਿਸ ਦੇ ਹੱਥ ਵੱਡੀ ਕਾਮਯਾਬੀ, 2 ਨਾਬਾਲਗ ਕਾਬੂ, ਤੀਜੇ ਦੀ ਭਾਲ ਜਾਰੀ

ਪੰਜਾਬ 'ਚ ਨਸ਼ਾ ਤਸਕਰੀ ਹੋਈ ਹਾਈਟੈਕ, ਡਰੋਨ ਤੇ ਡਿਜੀਟਲ ਨੈੱਟਵਰਕ ਨਾਲ ਵਧਿਆ ਖ਼ਤਰਾ

ਪੰਜਾਬ 'ਚ ਨਸ਼ਾ ਤਸਕਰੀ ਹੋਈ ਹਾਈਟੈਕ, ਡਰੋਨ ਤੇ ਡਿਜੀਟਲ ਨੈੱਟਵਰਕ ਨਾਲ ਵਧਿਆ ਖ਼ਤਰਾ

Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਕੀਤਾ ਐਲਾਨ, ਲਿਸਟ ਜਾਰੀ...

Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਕੀਤਾ ਐਲਾਨ, ਲਿਸਟ ਜਾਰੀ...

ਫ਼ਿਰੋਜ਼ਪੁਰ 'ਚ ਪੁਲਿਸ ਦੀ ਵੱਡੀ ਕਾਰਵਾਈ, 3.5 ਕਿਲੋ ਹੈਰੋਇਨ ਤੇ ਪਾਕਿਸਤਾਨੀ ਪਿਸਤੌਲਾਂ ਸਮੇਤ ਤਸਕਰ ਕਾਬੂ

ਫ਼ਿਰੋਜ਼ਪੁਰ 'ਚ ਪੁਲਿਸ ਦੀ ਵੱਡੀ ਕਾਰਵਾਈ, 3.5 ਕਿਲੋ ਹੈਰੋਇਨ ਤੇ ਪਾਕਿਸਤਾਨੀ ਪਿਸਤੌਲਾਂ ਸਮੇਤ ਤਸਕਰ ਕਾਬੂ

ਪੰਜਾਬ ਸਰਕਾਰ ਵੱਲੋਂ ‘ਹਮਾਰੇ ਰਾਮ’ ਨਾਟਕ ਦਾ ਮੰਚਨ, 12 ਸ਼ਹਿਰਾਂ 'ਚ ਹੋਣਗੇ ਸ਼ੋਅ; BookMyShow ਤੋਂ ਕਰੋ ਪਾਸ ਬੁੱਕ

ਪੰਜਾਬ ਸਰਕਾਰ ਵੱਲੋਂ ‘ਹਮਾਰੇ ਰਾਮ’ ਨਾਟਕ ਦਾ ਮੰਚਨ, 12 ਸ਼ਹਿਰਾਂ 'ਚ ਹੋਣਗੇ ਸ਼ੋਅ; BookMyShow ਤੋਂ ਕਰੋ ਪਾਸ ਬੁੱਕ

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ