ਦਰਬੰਗਾ: ਉੜੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਤੇ ਸਲੀਪਰ ਸੈੱਲਜ਼ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸੇ ਕਾਰਵਾਈ ਤਹਿਤ ਬਿਹਾਰ ਤੋਂ 5 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਇਹਨਾਂ 'ਚੋਂ ਦੋ ਦੇ ਪਾਕਿਸਤਾਨੀ ਹੋਣ ਦੀ ਖਬਰ ਹੈ। ਐਨਆਈਏ ਦੀ ਸੂਚਣਾ ਤੋਂ ਬਾਅਦ ਬਿਹਾਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ 5 ਲੋਕ ਦਰਬੰਗਾ ਤੋਂ ਸਲੀਪਰ ਸੈੱਲ ਦੇ ਸੰਪਰਕ 'ਚ ਸਨ। ਇਹ ਨੇਪਾਲ ਦੇ ਰਾਸਤੇ ਭਾਰਤ 'ਚ ਦਾਖਲ ਹੋਏ ਸਨ। ਇਹਨਾਂ ਨੂੰ ਦਰਬੰਗਾ- ਮਧੂਬਨੀ ਬਾਰਡਰ ਤੋਂ ਕਾਬੂ ਕੀਤਾ ਗਿਆ ਹੈ। ਫਿਲਹਾਲ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ। ਜਲਦ ਹੀ ਐਨਆਈਏ ਇਹਨਾਂ ਸ਼ੱਕੀਆਂ ਨੂੰ ਆਪਣੀ ਗ੍ਰਿਫਤ 'ਚ ਲੈ ਕੇ ਪੁੱਛਗਿੱਛ ਕਰੇਗੀ।