ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ ਦੁਨੀਆ ਦੇ ਪਹਿਲੇ SMS ਨੂੰ ਨੀਲਾਮ ਕਰਨ ਵਾਲੀ ਹੈ। ਦੁਨੀਆ ਦਾ ਇਹ ਪਹਿਲਾਂ SMS 14 ਵਰਡ ਦਾ ਸੀ ਤੇ ਇਹ 1.5 ਕਰੋੜ ਰੁਪਏ ਤੋਂ ਜ਼ਿਆਦਾ 'ਚ ਨੀਲਾਮ ਹੋਣ ਨੂੰ ਤਿਆਰ ਹੈ। ਕੰਪਨੀ ਨੇ ਕਿਹਾ ਕਿ ਉਹ ਇਸ SMS ਨੂੰ Non-Fungible Token (NFT) ਵਜੋਂ ਨਿਲਾਮੀ ਕੀਤੀ ਜਾਵੇਗੀ।



ਕੰਪਨੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਕਿ ਇਹ ਵੋਡਾਫੋਨ ਦਾ ਪਹਿਲਾ NFT ਹੈ ਤੇ ਕੰਪਨੀ ਦੁਨੀਆ ਦੇ ਪਹਿਲੇ SMS ਟੈਕਸਟ ਦੀ ਨਿਲਾਮੀ ਲਈ ਇਸ ਨੂੰ NFT ਵਿੱਚ ਬਦਲ ਰਹੀ ਹੈ। ਨਿਲਾਮੀ ਤੋਂ 2 ਲੱਖ ਡਾਲਰ (ਲਗਪਗ 1,52,48,300 ਰੁਪਏ) ਤੋਂ ਵੱਧ ਇਕੱਠੇ ਕੀਤੇ ਜਾਣ ਦੀ ਉਮੀਦ ਹੈ। ਕੰਪਨੀ ਸ਼ਰਨਾਰਥੀਆਂ ਦੀ ਮਦਦ ਲਈ ਨਿਲਾਮੀ ਤੋਂ ਹੋਣ ਵਾਲੀ ਰਕਮ ਦਾਨ ਕਰੇਗੀ।

ਦੁਨੀਆ ਦਾ ਪਹਿਲਾ SMS 3 ਦਸੰਬਰ 1992 ਨੂੰ ਵੋਡਾਫੋਨ ਨੈੱਟਵਰਕ ਰਾਹੀਂ ਭੇਜਿਆ ਗਿਆ ਸੀ। ਕਰੀਬ ਤਿੰਨ ਦਹਾਕੇ ਪਹਿਲਾਂ ਭੇਜੇ ਗਏ ਇਸ ਐਸਐਮਐਸ ਵਿਚ 'ਮੇਰੀ ਕ੍ਰਿਸਮਸ' ਦਾ ਸੁਨੇਹਾ ਸੀ। ਇਹ ਵੋਡਾਫੋਨ ਦੇ ਇਕ ਕਰਮਚਾਰੀ ਰਿਚਰਡ ਜਾਰਵਿਸ ਦੁਆਰਾ ਪ੍ਰਾਪਤ ਕੀਤਾ ਗਿਆ ਸੀ। ਦੁਨੀਆ ਦੇ ਪਹਿਲੇ SMS NFT ਦੀ ਨਿਲਾਮੀ ਪੈਰਿਸ ਵਿਚ ਹੋਵੇਗੀ। ਤੁਸੀਂ ਨਿਲਾਮੀ ਵਿਚ ਬੋਲੀ ਲਈ ਔਨਲਾਈਨ ਵੀ ਹਿੱਸਾ ਲੈ ਸਕਦੇ ਹੋ।

ਵੋਡਾਫੋਨ ਨੇ ਭਰੋਸਾ ਦਿਵਾਇਆ ਹੈ ਕਿ ਪਹਿਲੇ ਸੰਸਕਰਨ ਵਿਚ ਵਿਸ਼ੇਸ਼ NFT ਬਣਾਇਆ ਗਿਆ ਹੈ ਅਤੇ ਭਵਿੱਖ ਵਿਚ ਦੁਨੀਆ ਦਾ ਇਹ ਪਹਿਲਾ SMS ਦੂਜਾ NFT ਨਹੀਂ ਬਣਾਏਗਾ। NFT ਲੈਣ ਵਾਲੇ ਖਰੀਦਦਾਰਾਂ ਨੂੰ ਵੋਡਾਫੋਨ ਗਰੁੱਪ ਦੇ ਸੀਈਓ ਨਿਕ ਰੀਡ ਦੁਆਰਾ ਹਸਤਾਖਰਿਤ ਇੱਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜੋ ਕਿ NFT ਦੀ ਵਿਲੱਖਣਤਾ ਤੇ ਪ੍ਰਮਾਣਿਕਤਾ ਦੀ ਗਰੰਟੀ ਦੇਵੇਗਾ।

ਰਿਪੋਰਟਾਂ ਮੁਤਾਬਕ ਇਸ ਨਿਲਾਮੀ 'ਚ 2 ਲੱਖ ਡਾਲਰ (ਕਰੀਬ 1,52,48,300 ਰੁਪਏ) ਤੋਂ ਜ਼ਿਆਦਾ ਦੀ ਰਕਮ ਇਕੱਠੀ ਹੋਣ ਦੀ ਉਮੀਦ ਹੈ। ਵੋਡਾਫੋਨ ਨੇ ਐਲਾਨ ਕੀਤਾ ਹੈ ਕਿ ਉਹ ਇਸ ਨਿਲਾਮੀ ਵਿਚ ਇਕੱਠੀ ਹੋਈ ਰਕਮ UNHCR ਨੂੰ ਦਾਨ ਕਰੇਗੀ, ਜਿਸ ਨਾਲ 82.4 ਮਿਲੀਅਨ (ਲਗਪਗ 8.24 ਕਰੋੜ) ਲੋਕਾਂ ਦੀ ਮਦਦ ਕੀਤੀ ਜਾਵੇਗੀ ਜੋ ਯੁੱਧ ਤੇ ਹੋਰ ਕਾਰਨਾਂ ਕਰਕੇ ਬੇਘਰ ਹੋਏ ਹਨ।


ਇਹ ਵੀ ਪੜ੍ਹੋPanchayat Chunav: ਪਿੰਡ ਦੀ ਸਰਪੰਚੀ ਲਈ ਲੱਗੀ 44 ਲੱਖ ਦੀ ਬੋਲੀ!


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904