ਚੰਡੀਗੜ੍ਹ: ੌਮੀ ਜੁਰਮ ਰਿਕਾਰਡ ਬਿਊਰੋ ਯਾਨਿ ਕਿ NCRB ਦੀ ਰਿਪੋਰਟ ਵਿੱਚ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ, ਭਾਰਤ ਵਿੱਚ 2021 ਵਿੱਚ ਖ਼ੁਦਕੁਸ਼ੀ (Suicide) ਦੇ ਕਾਰਨ 1.64 ਲੱਖ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਤਕਰੀਬਨ 450 ਹਰਰੋਜ਼ ਤੇ ਹਰ ਘੰਟੇ 18 ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। ਖ਼ੁਦਕੁਸ਼ੀ ਕਰਕੇ ਮਰਨ ਵਾਲਿਆਂ ਵਿੱਚੋਂ ਤਕਰੀਬਨ 1.19 ਲੱਖ ਮਰਦ ਤੇ 45,026 ਔਰਤਾਂ ਤੇ 28 ਟ੍ਰਾਂਸਜੇਂਡਰ ਹਨ।


NCRB ਰਿਪੋਰਟ ਮੁਤਾਬਕ, ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਦੇ ਮੁਕਾਬਲੇ 2020 ਤੇ 2021 ਵਿੱਚ ਖ਼ੁਦਕੁਸ਼ੀ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।


ਇਹ ਵੀ ਪੜ੍ਹੋ:Milk Benefits : ਦੁੱਧ ਨਾ ਪੀਣ ਦਾ ਬਹਾਨਾ ਬਣਾਉਂਦੇ ਹੋ, ਤਾਂ ਫਿਰ ਜਾਣ ਲਓ ਇਹ ਫਾਇਦੇ, ਗਰਮ ਦੁੱਧ ਨੂੰ ਫਿਰ ਕਦੇ ਨਹੀਂ ਕਹੋਗੇ ਨਾਂਹ


ਖ਼ਦਕੁਸ਼ੀ ਦੇ ਮਾਮਲਿਆਂ ਵਿੱਚ ਹੋਇਆ ਵਾਧਾ


NCRB ਦੇ ਆਂਕੜਿਆਂ ਦੀ ਮੰਨੀਏ ਤਾਂ 2020 ਵਿੱਚ ਦੇਸ਼ ਭਰ ਵਿੱਚ ਖ਼ੁਦਕੁਸ਼ੀ ਨਾਲ 1.53 ਲੱਖ ਮੌਤਾਂ ਦਰਜ ਕੀਤੀਆਂ ਗਈਆਂ ਸੀ, ਤੇ 2019 ਵਿੱਚ ਇਹ ਆਂਕੜਾ 1.39 ਲੱਖ ਸੀ, 2018 ਵਿੱਚ 1.34 ਲੱਖ, 2017 ਵਿੱਚ 1.29 ਲੱਖ ਸੀ ਉੱਥੇ ਹੀ 2020 ਤੇ 2021 ਵਿੱਚ ਮੌਤਾਂ ਦਾ ਆਂਕੜਾ 1.50 ਲੱਖ ਨੂੰ ਪਾਰ ਕਰ ਗਿਆ ਹੈ।


ਕੀ ਰਹੇ ਹੋਣਗੇ ਖ਼ੁਦਕੁਸ਼ੀ ਦੇ ਕਾਰਨ


NCRB ਨੇ 2021 ਦੀ ਆਪਣੀ ਸਲਾਨਾ ਰਿਪੋਰਟ ਵਿੱਚ ਕਿਹਾ ਕਿ ਨੌਕਰੀ ਜਾਂ ਕਰੀਅਰ ਦੀ ਦਿੱਕਤ, ਇਕੱਲੇਪਣ ਦੀ ਭਾਵਨ, ਮਾੜਾ ਵਰਤਾਓ, ਹਿੰਸਾ, ਪਰਿਵਾਰਕ ਮਸਲੇ, ਮਾਨਸ਼ਿਕ ਸ਼ਿਕਾਰ, ਸ਼ਰਾਬ ਦੀ ਆਦਤ, ਵਿੱਤੀ ਘਾਟਾ ਆਦਿ ਇਹ ਸਭ ਖ਼ੁਦਕੁਸ਼ੀ ਦੇਕਾਰਨ ਰਹੇ। NCRB ਨੇ ਦੱਸਿਆ ਕਿ ਉਹ ਦੇਸ਼ ਭਰ ਵਿੱਚ ਪੁਲਿਸ ਵੱਲੋਂ ਦਰਜ ਖ਼ੁਦਕੁਸ਼ੀ ਦੇ ਮਾਮਲਿਆਂ ਤੋਂ ਇਹ ਰਿਕਾਰਡ ਲੈਂਦੀ ਹੈ।


ਇਹ ਵੀ ਪੜ੍ਹੋ: ਲੰਡਨ ਤੋਂ ਡਿਪਲੋਮੈਟ ਦੀ ਮਦਦ ਨਾਲ ਕਰੋੜਾਂ ਦੀ 'ਬੈਂਟਲੇ ਮਲਸਨੇ' ਕਾਰ ਚੋਰੀ ਕਰ ਕੇ ਲੈ ਗਏ ਪਾਕਿਸਤਾਨ!


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।