ਇਹ ਨੌਜਵਾਨ ਇੱਕ ਆਟੋ ‘ਚ ਹਿਸਾਰ ਤੋਂ ਜੀਂਦ ਜਾ ਰਹੇ ਸੀ। ਇਸੇ ਦੌਰਾਨ ਆਟੋ ਦੀ ਟੱਕਰ ਇੱਕ ਤੇਲ ਟੈਂਕਰ ਨਾਲ ਹੋ ਗਈ ਜਿਸ ‘ਚ ਆਟੋ ਡ੍ਰਾਈਵਰ ਸਣੇ 11 ਲੋਕ ਸਵਾਰ ਸੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਟੋ ਤੇ ਤੇਲ ਦੇ ਟੈਂਕਰ ਦੀ ਟੱਕਰ ਬੇਹੱਦ ਜ਼ੋਰਦਾਰ ਸੀ। ਇਸ ‘ਚ ਆਟੋ ਦੇ ਪਰਖੱਚੇ ਉੱਡ ਗਏ ਤੇ ਤੇਲ ਦਾ ਟੈਂਕਰ ਨੌਜਵਾਨਾਂ ਨੂੰ ਕੁਚਲਦਾ ਹੋਇਆ ਅੱਗੇ ਵਧ ਗਿਆ। ਘਟਨਾ ਬਾਰੇ ਜੀਂਦ ਡੀਐਸਪੀ ਨੇ ਕਿਹਾ ਕਿ ਮ੍ਰਿਤਕ ਨੌਜਵਾਨਾਂ ‘ਚ ਅਜੇ ਤਕ ਇੱਕ-ਦੋ ਦੀ ਹੀ ਪਛਾਣ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ ਤੇ ਲਾਸ਼ਾਂ ਦੀ ਪਛਾਣ ਕਰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।