ਪ੍ਰਾਪਤ ਜਾਣਕਾਰੀ ਮੁਤਾਬਕ ਸਰਹੱਦ 'ਤੇ ਬਣੀ ਇੰਟੀਗ੍ਰੇਟਿਡ ਚੈੱਕ ਪੋਸਟ (ICP) 'ਤੇ ਪਾਕਿਸਤਾਨ ਤੋਂ ਟਰੱਕਾਂ ਵਿੱਚ ਆਏ ਸਮਾਨ ਦੀ ਤਲਾਸ਼ੀ ਕੀਤੀ ਜਾ ਰਹੀ ਸੀ। ਕਸਟਮ ਵਿਭਾਗ ਦੇ ਸੂਤਰਾਂ ਮੁਤਾਬਕ ਬਰਾਮਦ ਹੋਏ ਹੈਰੋਇਨ ਦੇ ਪੈਕਟਾਂ ਦੀ ਗਿਣਤੀ 100 ਤਕ ਪੁੱਜ ਗਈ ਹੈ। ਇਹ ਟਰੱਕ ਵੀਰਵਾਰ ਨੂੰ 600 ਬੋਰੀ ਨਮਕ ਲੈ ਕੇ ਭਾਰਤ ਆਇਆ ਸੀ।
ਸੂਤਰਾਂ ਦੀ ਮੰਨੀਏ ਤਾਂ ਹਾਲੇ ਹੋਰ ਵੀ ਹੈਰੋਇਨ ਮਿਲ ਸਕਦੀ ਹੈ। ਤਲਾਸ਼ੀ ਲੈ ਰਹੇ ਭਾਰਤੀ ਕਸਟਮ ਤੇ ਹੋਰ ਸੁਰੱਖਿਆ ਅਧਿਕਾਰੀਆਂ ਨੂੰ ਜਾਂਚ ਪੂਰੀ ਕਰਨ ਤਕ ਦੇਰ ਰਾਤ ਤਕ ਦਾ ਸਮਾਂ ਲੱਗ ਸਕਦਾ ਹੈ। ਪਾਕਿਸਤਾਨ ਤੋਂ ਤਰਜੀਹੀ ਮੁਲਕ ਦਾ ਦਰਜਾ ਖੋਹਣ ਮਗਰੋਂ ਭਾਰਤ ਨੇ ਵਪਾਰ ਕਾਫੀ ਘਟਾ ਦਿੱਤਾ ਹੈ, ਪਰ ਕੁਝ ਸਮਾਨ ਦੀ ਦਰਾਮਦਗੀ ਜਾਰੀ ਹੈ।