ਹੁਣ ਕੇਬਲ ਤੇ ਡੀਟੀਐਚ ਗਾਹਕ 130 ਰੁਪਏ ਵਾਲੇ ਪੈਕ ‘ਚ ਪਸੰਦ ਦੇ 100 ਫਰੀ ਟੂ ਏਅਰ ਦੇ ਨਾਲ ਹੀ ਪੇਡ ਚੈਨਲ ਵੀ ਦੇਖ ਸਕਦੇ ਹੋ। ਇਸ ਪਲਾਨ ‘ਚ ਤੁਸੀਂ ਆਪਣੀ ਇੱਛਾ ਮੁਤਾਬਕ ਕੋਈ ਵੀ 100 ਐਸਡੀ ਚੈਨਲ ਚੁਣ ਸਕਦੇ ਹੋ। ਇਸ ‘ਚ ਫਰੀ ਟੂ ਏਅਰ, ਪੇਡ ਤੇ ਪੇ ਚੈਨਲ ਤੇ ਬਾਕੀ ਚੈਨਲ ਸ਼ਾਮਲ ਹਨ।
ਇਸ ਤੋਂ ਬਾਅਦ ਜੇਕਰ ਤੁਸੀਂ ਹੋਰ ਵੀ ਚੈਨਲ ਚੁਣਦੇ ਹੋ ਤਾਂ ਤੁਹਾਨੂੰ ਇਸ ਲਈ ਵੱਖਰੇ ਸਲੈਬ ਦੀ ਚੋਣ ਕਰ ਭੁਗਤਾਨ ਕਰਨਾ ਪਵੇਗਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸ ਚੈਨਲ ਲਈ ਕਿਸੇ ਪੈਸੇ ਦੇਣੇ ਪੈਣਗੇ ਇਹ ਕਿਵੇਂ ਪਤਾ ਲੱਗੇਗਾ।
ਇਸ ਲਈ TRAI ਦੀ ਵੈੱਬਸਾਈਟ ਨੇ ਸਭ ਪੇਡ ਚੈਨਲਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਨੂੰ ਗਾਹਕ ਟ੍ਰਾਈ ਦੀ ਵੈੱਬਸਾਈਟ channeltariff.trai.gov.in ‘ਤੇ ਜਾ ਕੇ ਦੇਖ ਸਕਦੇ ਹਨ। TRAI ਦਾ ਕਹਿਣਾ ਹੈ ਕਿ ਇੱਕ ਚੈਨਲ ਦੀ ਕੀਮਤ ਜ਼ਿਆਦਾ ਤੋਂ ਜ਼ਿਆਦ 19 ਰੁਪਏ ਹੋ ਸਕਦੀ ਹੈ।