ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇਤਾ ਅਲਕਾ ਲਾਂਬਾ ਦੀ ਕਾਂਗਰਸ ‘ਚ ਵਾਪਸੀ ਹੋ ਸਕਦੀ ਹੈ। ਅਲਕਾ ਨੇ ਇੱਕ ਟਵੀਟ ਕੀਤਾ ਹੈ ਜਿਸ ਤੋਂ ਬਾਅਦ ਅਫਵਾਹਾਂ ਦਾ ਦੌਰ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ। ਲਾਂਬਾ ਨੇ ਆਪਣੇ ਵੈਰੀਫਾਈਡ ਟਵਿਟਰ ਹੈਂਡਲ ‘ਤੇ ਲਿਖਿਆ, “ਹਮ ਉਨਸੇ ਮਿਲੇ ਭੀ ਨਾ ਥੇ, ਫਿਰ ਭੀ ਬਦਨਾਮ ਹੋ ਗਏ। ਸੋਚਾ ਅਬ ਬਦਨਾਮ ਹੋ ਹੀ ਚੁੱਕੇ ਹੈਂ, ਤੋ ਕਿਉਂ ਨਾ ਉਨਸੇ ਮਿਲਨੇ ਕਾ ਮਜ਼ਾ ਚੱਖ ਹੀ ਲਿਆ ਜਾਏ।”


ਪਿਛਲੇ ਕੁਝ ਸਮੇਂ ਤੋਂ ਅਲਕਾ ਲਾਂਬਾ 'ਆਪ' ਤੋਂ ਵੱਖਰੇ ਸੁਰਾਂ ‘ਚ ਚੱਲ ਰਹੀ ਹੈ। ਅਲਕਾ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ 'ਆਪ' ਵਿਧਾਇਕ ਵੱਲੋਂ ਦਿੱਲੀ ਵਿਧਾਨ ਸਭਾ ‘ਚ ਭਾਰਤ ਰਤਨ ਵਾਪਸ ਲੈਣ ਦੇ ਮਤੇ ਦਾ ਵਿਰੋਧ ਕੀਤਾ ਸੀ।


ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਅਲਕਾ ਤੋਂ ਅਸਤੀਫੇ ਦੀ ਮੰਗ ਕਿਸੇ ਨੇ ਨਹੀਂ ਕੀਤੀ। ਅਲਕਾ ਲਾਂਬਾ 20 ਸਾਲ ਕਾਂਗਰਸ ‘ਚ ਰਹਿਣ ਤੋਂ ਬਾਅਦ 26 ਦਸੰਬਰ 2014 ਨੂੰ 'ਆਪ' ‘ਚ ਆਈ ਸੀ ਤੇ ਦਿੱਲੀ ਦੇ ਚਾਂਦਨੀ ਚੌਕ ਤੋਂ ਜਿੱਤੀ ਸੀ।