ਨਵੀਂ ਦਿੱਲੀ: ਅੱਜ ਦੇ ਦੌਰ ‘ਚ ਇੰਟਰਨੈੱਟ ਘਰ ਬੈਠੇ ਫੇਮਸ ਹੋਣ ਦਾ ਜ਼ਰੀਆ ਬਣ ਗਿਆ ਹੈ। ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਇਸ ਦਾ ਖੂਬ ਇਸਤੇਮਾਲ ਕਰਦੀ ਹੈ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ 107 ਸਾਲ ਦੀ ਕੋਈ ਔਰਤ ਵੀ ਯੂ-ਟਿਊਬ ‘ਤੇ ਵੀਡੀਓ ਬਣਾਉਂਦੀ ਹੈ ਤੇ ਉਸ ਦਾ ਆਪਣਾ ਇੱਕ ਚੈਨਲ ਵੀ ਹੈ।

ਅਸੀਂ ਗੱਲ ਕਰ ਰਹੇ ਹਾਂ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਗੁਡੀਵਾਡਾ ਦੀ ਮਸਤਨੰਮਾ ਦੀ ਜੋ ਆਪਣੇ ਖਾਣਾ ਬਣਾਉਣ ਦੇ ਅੰਦਾਜ਼ ਕਰਕੇ ਯੂ-ਟਿਊਬ ‘ਤੇ ਛਾ ਗਈ। ਦੁਖ ਦੀ ਗੱਲ ਹੀ ਕੀ ਮਸਤਨੰਮਾ ਹੁਣ ਨਹੀਂ ਰਹੀ। ਜੀ ਹਾਂ, ਕੱਲ੍ਹ ਭਾਰਤ ਦੀ ਸਭ ਤੋਂ ਬਜ਼ੁਰਗ ਯੂ-ਟਿਊਬਰ ਦੀ ਮੌਤ ਹੋ ਗਈ ਹੈ।



ਮਸਤਨੰਮਾ ਦਾ ਪਹਿਲਾ ਫੈਨ ਉਸ ਦਾ ਪੋਤਾ ਕੇ ਲਕਸ਼ਮਣ ਸੀ। ਉਸ ਨੇ ਇੱਕ ਰਾਤ ਖਾਣਾ ਖਾਣ ਤੋਂ ਬਾਅਦ ਯੂਟਿਊਬ ‘ਤੇ ਚੈਨਲ ਸ਼ੁਰੂ ਕੀਤਾ। ਦੋਵਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮਸਤਨੰਮਾ ਜ਼ਿਆਦਾਤਰ ਮਾਸਾਹਾਰੀ ਖਾਣਾ ਬਣਾਉਂਦੀ ਸੀ ਤੇ ਉਸ ਨੂੰ ਪਿੰਡ ਵਾਲਿਆਂ ‘ਚ ਵੰਡ ਕੇ ਖਾਂਦੀ ਸੀ।



ਦੱਸ ਦਈਏ ਮਸਤਨੰਮਾ ਦੇ ਯੂਟਿਊਬ ਚੈਨਲ ਦੇ ਕੁੱਲ 1,207,400 ਸਬਸਕ੍ਰਾਈਬਰ ਹਨ। ਉਹ ਅੰਡਾ ਡੋਸਾ, ਮੱਛੀ ਫ੍ਰਾਈ, ਬੈਂਬੂ ਚਿਕਨ ਬਰਿਆਨੀ ਤੇ ਹੋਰ ਕਈ ਤਰ੍ਹਾਂ ਦਾ ਖਾਣਾ ਬਣਾਉਨ ਕਰਕੇ ਫੇਮਸ ਸੀ। ਹੁਣ ਇਸ ਚੈਨਲ ਨੂੰ ਮਸਤਨੰਮਾ ਦੇ ਪੋਤੇ ਹੀ ਸਾਂਭਣਗੇ।