ਮੇਰਠ: ਅੰਤਰਰਾਸ਼ਟਰੀ ਬਾਲ ਦਿਵਸ ਮੌਕੇ ਮੇਰਠ ਦੇ ਟੀਪੀ ਨਗਰ ਥਾਣਾ ਖੇਤਰ ਵਿੱਚ 10ਵੀਂ ਦੀ ਵਿਦਿਆਰਥਣ ਕੁਮਾਰੀ ਰਾਣੀ ਨੂੰ ਇੱਕ ਦਿਨ ਲਈ ਥਾਣੇਦਾਰਨੀ ਬਣਾਇਆ ਗਿਆ। ਇਸ ਨੰਨ੍ਹੀ ਥਾਣੇਦਾਰਨੀ ਰਾਣੀ ਨੇ ਸ਼ਿਕਾਇਤਾਂ ਦਾ ਨਿਬੇੜਾ ਕੁਝ ਇਸ ਤਰੀਕੇ ਕੀਤਾ ਕਿ ਉਸ ਦੇ ਕੰਮ ਕਰਨ ਦੇ ਢੰਗ ਵੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ।


ਰਾਣੀ ਨੇ ਫ਼ਰਿਆਦੀਆਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ। ਉਸ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਤੁਰੰਤ ਹੁਕਮ ਵੀ ਦਿੱਤੇ। ਸ਼ਿਕਾਇਤ ਕਰਨ ਆਏ ਫ਼ਰਿਆਦੀ ਵੀ ਇਸ ਨਿੱਕੜੀ ਥਾਣੇਦਾਰਨੀ ਦੇ ਕਾਰਜਸ਼ੈਲੀ ਵੇਖ ਕੇ ਹੈਰਾਨ ਹੋਏ। ਫ਼ਰਿਆਦੀਆਂ ਨੇ ਕਿਹਾ ਕਿ ਕਾਸ਼ ਪੁਲਿਸ ਵੀ ਇੰਝ ਹੀ ਤੁਰਤ-ਫੁਰਤ ਸ਼ਿਕਾਇਤਾਂ ਦੇ ਨਿਬੇੜੇ ਕਰਦੀ। ਪੁਲਿਸ ਅਧਿਕਾਰੀਆਂ ਨੇ ਰਾਣੀ ਦੀ ਸ਼ਲਾਘਾ ਕੀਤੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਬੱਚਿਆਂ ਨੂੰ ਇੱਕ ਦਿਨ ਲਈ ਥਾਣੇਦਾਰ ਇਸ ਲਈ ਬਣਾਇਆ ਜਾਂਦਾ ਹੈ ਕਿ ਉਹ ਪੁਲਿਸਿੰਗ ਨੂੰ ਸਮਝਣ। ਉਨ੍ਹਾਂ ਕਿਹਾ ਕਿ ਪੁਲਿਸ ਤੋਂ ਡਰਨ ਜਾਂ ਕੁਝ ਲੁਕਾਉਣ ਦੀ ਥਾਂ ਲੋਕ ਆਪਣੇ ਨਾਲ ਹੋੲ ਕਿਸੇ ਵੀ ਤਰ੍ਹਾਂ ਦੇ ਅਪਰਾਧ ਜਾਂ ਵਧੀਕੀ ਬਾਰੇ ਆਪਣੇ ਪਰਿਵਾਰ ਜਾਂ ਪੁਲਿਸ ਨੂੰ ਜ਼ਰੂਰ ਜਾਣਕਾਰੀ ਦੇਣ; ਦੋਸ਼ੀਆਂ ਨੂੰ ਸਜ਼ਾਵਾਂ ਤਦ ਹੀ ਮਿਲ ਸਕਣਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904