ਭੁਪਾਲ: ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਹਨ। ਮੁਰੇਨਾ ਪੁਲਿਸ ਮੁਤਾਬਿਕ ਕੁਝ ਪਿੰਡ ਵਾਸੀਆਂ ਨੇ ਚਿੱਟੇ ਰੰਗ ਦੀ ਸ਼ਰਾਬ ਪੀ ਲਈ। ਸੋਮਵਾਰ ਦੀ ਰਾਤ ਨੂੰ ਮਾਨਪੁਰ ਅਤੇ ਪਾਹਵਾਲੀ ਪਿੰਡਾਂ ਦੇ ਗਿਆਰਾਂ ਲੋਕਾਂ ਦੀ ਸ਼ੱਕੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਮੌਤ ਹੋ ਗਈ।
ਇਸ ਦੇ ਨਾਲ ਹੀ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਨੂੰ ਸੋਮਵਾਰ ਰਾਤ ਸਿਹਤ ਵਿਗੜਣ ਕਾਰਨ ਡਾਕਟਰਾਂ ਨੇ ਗਵਾਲੀਅਰ ਰੈਫ਼ਰ ਕਰ ਦਿੱਤਾ।
ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ। ਇਹ ਵੀ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਸ ਕਿਸ ਨੇ ਜ਼ਹਿਰੀ ਸ਼ਰਾਬ ਦਾ ਸੇਵਨ ਕੀਤਾ ਸੀ।