ਵਾਸ਼ਿੰਗਟਨ: ਅਮਰੀਕਾ 'ਚ 20 ਜਨਵਰੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਅਜਿਹੇ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰਜਕਾਲ ਹੁਣ ਮਹਿਜ਼ 8 ਦਿਨ ਦਾ ਵੀ ਨਹੀਂ ਬਚਿਆ। ਸੋਮਵਾਰ ਅਮਰੀਕੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਨੇ ਡੋਨਾਲਡ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਕਾਰਜਕਾਲ ਸਮਾਪਤੀ ਦਾ ਐਲਾਨ ਕਰ ਦਿੱਤਾ।
ਟਰੰਪ ਤੇ ਪੇਂਸ ਦੀ ਬਾਇਓਗ੍ਰਾਫੀ 'ਚ ਹੋਇਆ ਬਦਲਾਅ
ਦੱਸਿਆ ਜਾ ਰਿਹਾ ਕਿ ਇਕ ਅਸੰਤੁਸ਼ਟ ਕਰਮਚਾਰੀ ਨੇ ਕਥਿਤ ਤੌਰ 'ਤੇ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਟਰੰਪ ਤੇ ਪੇਂਸ ਦੇ ਬਾਇਓਗ੍ਰਾਫੀ 'ਚ ਕੁਝ ਬਦਲਾਅ ਕਰਦਿਆਂ ਉਨ੍ਹਾਂ ਦੇ ਹਟਾਏ ਜਾਣ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਅਜਿਹਾ ਹੋਣ ਦੇ ਕੁਝ ਸਮੇਂ ਬਾਅਦ ਹੀ ਇਸ ਨੂੰ ਠੀਕ ਕਰ ਦਿੱਤਾ ਗਿਆ। ਉੱਥੇ ਹੀ ਟਰੰਪ ਤੇ ਪੇਂਸ ਦੀ ਬਾਇਓਗ੍ਰਾਫੀ 'ਚ ਹੋਏ ਬਦਲਾਅ ਦਾ ਕਾਰਨ ਅਜੇ ਤਕ ਸਪਸ਼ਟ ਨਹੀਂ ਕੀਤਾ ਗਿਆ।
ਟਰੰਪ ਖ਼ਿਲਾਫ ਲਾਇਆ ਜਾਵੇਗਾ ਮਹਾਂਦੋਸ਼
ਸਥਾਨਕ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਿਆਸਰਾਈਆਂ ਸਨ ਕਿ ਇਹ ਸੂਬਾ ਵਿਭਾਗ ਦੇ ਕਿਸੇ ਅਸੰਤੁਸ਼ਟ ਸਟਾਫ ਦੀ ਕਰਤੂਤ ਹੋ ਸਕਦੀ ਹੈ। ਵਾਈਟ ਹਾਊਸ ਤੇ ਵਿਦੇਸ਼ ਵਿਭਾਗ ਨੇ ਅਜੇ ਤਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ। ਹਾਊਸ ਡੈਮੋਕ੍ਰੇਟਸ ਵੱਲੋਂ ਸੋਮਵਾਰ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਂਦੋਸ਼ ਲਿਆਂਦਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ