ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕੋਰੋਨਾ ਸੰਕਰਮਣ ਨੇ ਲੋਕਾਂ ਦੇ ਮਨਾਂ ਵਿਚ ਖ਼ੌਫ਼ ਪੈਦਾ ਕੀਤਾ ਹੋਇਆ ਹੈ, ਉੱਥੇ ਹੀ ਕੁਝ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਇਸ ਮਾਰੂ ਮਹਾਮਾਰੀ ਦਾ ਬਹੁਤ ਹੀ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਇਸ ਨੂੰ ਹਰਾਇਆ। ਅਜਿਹਾ ਹੀ ਇੱਕ ਪਿੰਡ ਹੈ ਹੈਦਰਪੁਰ, ਜਿੱਥੇ ਦੇ ਇਕੋ ਪਰਿਵਾਰ ਦੇ 11 ਮੈਂਬਰਾਂ ਨੇ ਕੋਰੋਨਾ ਨੂੰ ਹਰਾਇਆ ਹੈ। ਇੰਨਾ ਹੀ ਨਹੀਂ, ਪਰਿਵਾਰਕ ਘਰ ਦੇ ਕਿਰਾਏਦਾਰ ਜੋੜਾ ਵੀ ਕੋਰੋਨਾ ਮੁਕਤ ਹੋ ਗਿਆ ਹੈ।
ਦੱਸ ਦਈਏ ਕਿ ਕੁਲ ਮਿਲਾ ਕੇ ਇਕੋ ਘਰ ਵਿਚ ਰਹਿਣ ਵਾਲੇ 13 ਲੋਕ ਕੋਰੋਨਾ ਪੌਜ਼ੇਟਿਵ ਹੋਏ, ਪਰ ਸਾਰਿਆਂ ਨੇ ਸਖਤ ਇੱਛਾ ਨਾਲ ਕੋਰੋਨਾ ਦਾ ਮੁਕਾਬਲਾ ਕੀਤਾ। 28 ਸਾਲਾ ਇੰਦਰ ਸਰੋਜ, ਕੋਰੋਨਾ-ਵਿਜੇਤਾ ਪਰਿਵਾਰ ਦਾ ਮੈਂਬਰ, ਜਿਸ ਨੂੰ ਸਭ ਤੋਂ ਪਹਿਲਾਂ ਕੋਰੋਨਾ ਪੌਜ਼ੇਟਿਵ ਹੋਇਆ ਸੀ। ਉਸਨੇ ਦੱਸਿਆ ਕਿ ਉਹ ਇੱਕ ਹਸਪਤਾਲ ਵਿੱਚ ਕੰਮ ਕਰਦਾ ਹੈ। ਉਸ ਦੇ ਸੰਕਰਮਿਤ ਹੋਣ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ। ਇਥੋਂ ਤਕ ਕਿ ਕਿਰਾਏਦਾਰ ਜੋੜਾ ਵੀ ਸੰਕਰਮਣ ਤੋਂ ਬਚ ਨਹੀਂ ਸਕਿਆ।
ਕੋਰੋਨਾ ਤੋਂ ਮੁਕਤ ਹੋਣ ਬਾਰੇ ਇੰਦਰ ਨੇ ਕਿਹਾ ਕਿ ਇਸ ਬਿਮਾਰੀ ਨੂੰ ਦੂਰ ਕਰਨ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਕੋਰੋਨਾ ਸੀ, ਪਰ ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਸੀ। ਡਾਕਟਰਾਂ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਤੰਦਰੁਸਤ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਪਰਿਵਾਰ ਤੋਂ ਜਾਣੋ ਕਿਵੇਂ ਹਰਾਇਆ ਕੋਰੋਨਾ ਨੂੰ, ਪਰਿਵਾਰ ਦੇ 11 ਮੈਂਬਰਾਂ ਨੇ ਜਿੱਤੀ ਕੋਰੋਨਾ ਖਿਲਾਫ ਜੰਗ
ਏਬੀਪੀ ਸਾਂਝਾ
Updated at:
19 Jun 2020 05:40 PM (IST)
ਕੋਰੋਨਾ ਦਾ ਪਤਾ ਲੱਗਣ ਤੋਂ ਬਾਅਦ ਹਸਪਤਾਲ ‘ਚ ਇੰਦਰ ਦਾ ਇਲਾਜ ਕੀਤਾ ਗਿਆ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੁਲਤਾਨਪੁਰੀ ਦੇ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ। ਜਿੱਥੇ 14 ਦਿਨਾਂ ਤੋਂ ਬਾਅਦ ਡਾਕਟਰਾਂ ਨੇ ਸਾਰਿਆਂ ਨੂੰ ਘਰ ਭੇਜ ਦਿੱਤਾ।
ਸੰਕੇਤਕ ਤਸਵੀਰ
- - - - - - - - - Advertisement - - - - - - - - -