ਨਵੀਂ ਦਿੱਲੀ: ਗਲਵਾਨ ਵਾਦੀ 'ਚ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਇਸ ਝੜਪ ਦੌਰਾਨ 20 ਸੈਨਿਕ ਸ਼ਹੀਦ ਹੋਏ ਹਨ। ਹੁਣ ਚੀਨ ਦੀ ਇਸ ਹਰਕਤ 'ਤੇ ਵੱਡਾ ਖੁਲਾਸਾ ਹੋਇਆ ਹੈ। ਲੇਹ ਦੇ ਇੱਕ ਹਸਪਤਾਲ ਵਿੱਚ ਇਨ੍ਹਾਂ 20 ਲਾਸ਼ਾਂ ਦੇ ਪੋਸਟ ਮਾਰਟਮ ਵਿੱਚ, ਇਹ ਪਤਾ ਲੱਗਾ ਹੈ ਕਿ ਸੈਨਿਕਾਂ ਨਾਲ ਬੇਰਹਿਮੀ ਹੋਈ ਹੈ। ਰਿਪੋਰਟ ਅਨੁਸਾਰ ਉਨ੍ਹਾਂ ਦੇ ਸਰੀਰ ‘ਤੇ ਤੇਜ਼ ਜ਼ਖਮਾਂ ਦੇ ਨਿਸ਼ਾਨ ਮਿਲੇ ਹਨ। ਇਸ ਦੌਰਾਨ ਕੁਝ ਜਵਾਨਾਂ ਦੀ ਮੌਤ ਦਾ ਕਾਰਨ ਹਾਈਪੋਥਰਮੀਆ ਵੀ ਦੱਸਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸੈਨਿਕਾਂ ਦੇ ਚਿਹਰਿਆਂ ਤੇ ਹੋਰ ਅੰਗਾਂ ਉੱਤੇ ਤੇਜ਼ ਜ਼ਖਮਾਂ ਦੇ ਨਿਸ਼ਾਨ ਸਨ। ਉਨ੍ਹਾਂ ਦਾ ਇਹ ਬਿਆਨ ਚੀਨੀ ਸੈਨਿਕਾਂ ਵਿਰੁੱਧ ਭਾਰਤੀ ਸੈਨਿਕਾਂ ਪ੍ਰਤੀ ਬੇਰਹਿਮੀ ਦੀ ਪੁਸ਼ਟੀ ਕਰਦਾ ਹੈ। ਖ਼ਬਰਾਂ ਵਿੱਚ ਦੱਸਿਆ ਜਾ ਰਿਹਾ ਸੀ ਕਿ ਚੀਨੀ ਫੌਜ ਨੇ ਲੱਦਾਖ ਦੀ ਗਲਵਾਨ ਵਾਦੀ ਦੇ ਵਿੱਚ ਟਕਰਾਅ ਦੌਰਾਨ ਇੱਕ ਕਿੱਲਾਂ ਵਾਲੇ ਡੰਡੇ ਦੀ ਵਰਤੋਂ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਗਪਗ 17 ਸੈਨਿਕਾਂ ਦੀਆਂ ਲਾਸ਼ਾਂ ‘ਤੇ ਹਿੰਸਾ ਦੇ ਨਿਸ਼ਾਨ ਹਨ।
ਮੁੱਢਲੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਕਰਨਲ ਸੰਤੋਸ਼ ਬਾਬੂ ਸਮੇਤ ਤਿੰਨ ਹੋਰ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ 'ਤੇ ਜ਼ਖਮਾਂ ਦੇ ਨਿਸ਼ਾਨ ਨਹੀਂ ਹਨ। ਹਾਲਾਂਕਿ, ਉਨ੍ਹਾਂ ਦੇ ਸਿਰ 'ਤੇ ਡੂੰਘੀਆਂ ਸੱਟਾਂ ਵੱਜੀਆਂ ਸਨ। ਹਸਪਤਾਲ ਤੇ ਆਰਮੀ ਬੇਸ 'ਚ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਮ੍ਰਿਤਕਾਂ ਦੀਆਂ ਲਾਸ਼ਾਂ ਦੀਆਂ ਫੋਟੋਆਂ ਨਾ ਲੈਣ। ਦੱਸਿਆ ਜਾਂਦਾ ਹੈ ਕਿ ਤਿੰਨ ਫੌਜੀਆਂ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਦੋਂਕਿ ਦੂਜੇ ਸੈਨਿਕ ਗੰਭੀਰ ਜ਼ਖਮੀ ਹੋਣ ਕਾਰਨ ਮਰ ਗਏ। ਚੀਨੀ ਸੈਨਿਕਾਂ ਦੀ ਬੇਰਹਿਮੀ ਦੇ ਸਬੂਤ ਤਿੰਨ ਸੈਨਿਕਾਂ ਦੀਆਂ ਲਾਸ਼ਾਂ ਤੋਂ ਵੀ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ