ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਹੋਏ ਵਿਵਾਦ ਦੌਰਾਨ ਭਾਰਤੀ ਫੌਜ ਦੇ ਦੋ ਅਫ਼ਸਰਾਂ ਸਣੇ 10 ਜਵਾਨ ਚੀਨ ਨੇ ਰਿਹਾਅ ਕਰ ਦਿੱਤੇ ਹਨ। ਸੂਤਰਾਂ ਮੁਤਾਬਕ 10 ਜਵਾਨ ਲਾਪਤਾ ਸਨ ਜਿੰਨ੍ਹਾਂ ਨੂੰ ਵੀਰਵਾਰ ਮੇਜਰ ਜਨਰਲ ਪੱਧਰ 'ਤੇ ਹੋਈ ਵਾਰਤਾ ਤੋਂ ਬਾਅਦ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ।


ਸੋਮਵਾਰ ਰਾਤ ਭਾਰਤ ਤੇ ਚੀਨ ਵਿਚਾਲੇ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ ਜਦਕਿ 75 ਤੋਂ ਵੱਧ ਜ਼ਖਮੀ ਹੋ ਗਏ ਸਨ। ਇਸ ਦੌਰਾਨ ਚੀਨੀ ਫੌਜੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ ਇਸ ਦੀ ਗਿਣਤੀ ਬਾਰੇ ਪੁਸ਼ਟੀ ਨਹੀਂ ਹੋਈ। ਚੀਨ ਨਾਲ ਝੜਪ ਤੋਂ ਬਾਅਦ ਭਾਰਤੀ ਫੌਜ ਦੇ ਕੁਝ ਜਵਾਨ ਲਾਪਤਾ ਸਨ।


ਹਾਲਾਂਕਿ ਅਜੇ ਤਕ ਸਰਕਾਰ ਜਾਂ ਭਾਰਤੀ ਫੌਜ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਆਇਆ ਕਿ ਚੀਨ ਵੱਲੋਂ ਜਵਾਨ ਰਿਹਾਅ ਕੀਤੇ ਗਏ ਹਨ। ਹਾਲਾਂਕਿ ਭਾਰਤੀ ਫੌਜ ਵੱਲੋਂ ਇਹ ਦਾਅਵਾ ਜ਼ਰੂਰ ਕੀਤਾ ਗਿਆ ਸੀ ਕਿ ਭਾਰਤ ਦਾ ਕੋਈ ਵੀ ਜਵਾਨ ਲਾਪਤਾ ਨਹੀਂ ਹੋਇਆ। ਅਜਿਹੇ 'ਚ ਇਹ ਵੀ ਵੱਡਾ ਸਵਾਲ ਹੈ ਕਿ ਜੇਕਰ ਕੋਈ ਜਵਾਨ ਲਾਪਤਾ ਹੀ ਨਹੀਂ ਹੋਇਆ ਤਾਂ ਚੀਨ ਨੇ ਕਿਹੜੇ 10 ਜਣਿਆਂ ਨੂੰ ਰਿਹਾਅ ਕੀਤਾ ਹੈ।



ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ

ਚੀਨੀ ਫ਼ੌਜ ਨਾਲ ਲੋਹਾ ਲੈਣ ਵਾਲੇ ਪੰਜਾਬੀ ਜਵਾਨਾਂ ਖ਼ਾਤਰ ਕੈਪਟਨ ਨੇ ਬਦਲੇ ਨਿਯਮ

ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਹੋਵੇਗਾ ਬਾਲੀਵੁੱਡ ਦੀ ਅਸਲੀਅਤ ਦਾ ਖ਼ੁਲਾਸਾ

ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ