ਦੁਆਰਕਾ: ਗੁਜਰਾਤ ਦੇ ਦੁਆਰਕਾ 'ਚ ਕਥਾਵਾਚਕ ਮੋਰਾਰੀ ਉਸ ਵੇਲੇ ਸੁੰਨ ਹੋ ਗਏ ਜਦੋਂ ਬੀਜੇਪੀ ਦੇ ਸਾਬਕਾ ਵਿਧਾਇਕ ਪਬੂਭਾ ਮਾਣੇਕ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਬੂਭਾ ਮਾਣੇਕ ਮੋਰਾਰੀ ਬਾਪੂ ਦੀ ਭਗਵਾਨ ਕ੍ਰਿਸ਼ਨ 'ਤੇ ਕੀਤੀ ਟਿੱਪਣੀ ਤੋਂ ਨਰਾਜ਼ ਸਨ।

ਇਸੇ ਗੱਲ ਤੋਂ ਗੁੱਸੇ 'ਚ ਆਕੇ ਉਹ ਮੋਰਾਰੀ ਬਾਪੂ ਦੇ ਸਾਹਮਣੇ ਆ ਗਏ। ਐਨ ਮੌਕੇ 'ਤੇ ਸਾਂਸਦ ਪੂਨਮ ਮਾਡਮ ਨੇ ਬਚਾਅ ਕੀਤਾ ਤੇ ਮਾਮਲਾ ਸੰਭਾਲ ਲਿਆ। ਦਰਅਸਲ ਮੋਰਾਰੀ ਬਾਪੂ ਦਾ ਇਕ ਵੀਡੀਓ ਕੁਝ ਸਮਾਂ ਪਹਿਲਾਂ ਵਾਇਰਲ ਹੋਇਆ ਸੀ। ਜਿਸ 'ਚ ਇਲਜ਼ਾਮ ਹਨ ਕਿ ਉਨ੍ਹਾਂ ਕ੍ਰਿਸ਼ਨ ਦੇ ਵੱਡੇ ਭਾਈ ਬਲਰਾਮ ਨੂੰ ਸ਼ਰਾਬੀ ਦੱਸਿਆ ਸੀ। ਏਨਾ ਹੀ ਨਹੀਂ ਕ੍ਰਿਸ਼ਨ ਦੇ ਦੁਆਰਕਾ 'ਚ ਰਾਜ ਨੂੰ ਫੇਲ੍ਹ ਦੱਸਿਆ ਸੀ। ਇਸੇ ਸਿਲਸਿਲੇ 'ਚ ਮੋਰਾਰੀ ਬਾਪੂ ਦੁਆਰਕਾ 'ਚ ਮਾਫੀ ਮੰਗਣ ਗਏ ਸਨ।

ਭਗਵਾਨ ਕ੍ਰਿਸ਼ਨ ਦੇ ਵਿਰੋਧ 'ਚ ਬੋਲਣਾ ਕਥਾਵਾਚਕ ਮੋਰਾਰੀ ਬਾਪੂ ਨੂੰ ਭਾਰੀ ਪਿਆ ਹੈ। ਦੁਆਰਕਾ 'ਚ ਮੋਰਾਰੀ ਬਾਪੂ ਦੇ ਸਾਹਮਣੇ ਬੀਜੇਪੀ ਦੇ ਸਾਬਕਾ ਵਿਧਾਇਕ ਪਬੂਭਾ ਮਾਣੇਕ ਨੂੰ ਗੁੱਸਾ ਆ ਗਿਆ। ਪਬੂਭਾ ਨੇ ਕਿਹਾ ਜਦੋਂ ਵੀ ਉਨ੍ਹਾਂ ਨੂੰ ਮੋਰਾਰੀ ਬਾਪੂ ਮਿਲਣਗੇ ਉਹ ਉਨ੍ਹਾਂ ਨੂੰ ਇਹ ਜ਼ਰੂਰ ਪੁੱਛਣਗੇ ਕਿ ਆਖਿਰ ਉਨ੍ਹਾਂ ਬਲਰਾਮ ਨੂੰ ਸ਼ਰਾਬੀ ਕਿਉਂ ਬੋਲਿਆ।

ਉਨ੍ਹਾਂ ਕਿਹਾ ਕਿ "ਮੈਂ ਮੋਰਾਰੀ ਬਾਪੂ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਨਹੀਂ ਕੀਤਾ। ਮੈਂ ਸਿਰਫ਼ ਇਹ ਜਾਣਨਾ ਚਾਹੁੰਦਾ ਹਾਂ ਕਿ ਉਨ੍ਹਾਂ ਕਿਸ ਆਧਾਰ 'ਤੇ ਬਲਰਾਮ ਜੀ ਨੂੰ ਲੈਕੇ ਟਿੱਪਣੀ ਕੀਤੀ।" ਉਨ੍ਹਾਂ ਕਿਹਾ ਹਿੰਦੂ ਧਰਮ 'ਤੇ ਕੋਈ ਟਿੱਪਣੀ ਕਰੇ ਤਾਂ ਗੁੱਸਾ ਕਿਉਂ ਨਾ ਆਵੇ? ਉਹ ਸਿਰਫ਼ ਮੋਰਾਰੀ ਬਾਪੂ ਨੂੰ ਸਵਾਲ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਹੋਵੇਗਾ ਬਾਲੀਵੁੱਡ ਦੀ ਅਸਲੀਅਤ ਦਾ ਖ਼ੁਲਾਸਾ

ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ