ਪੇਰਿਸ: ਰੂਸ ‘ਚ ਹੋਏ 2018 ਫੀਫਾ ਵਰਲਡ ਕੱਪ ਫੁਟਬਾਲ ਨੂੰ ਦੁਨੀਆ ‘ਚ 350 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੇ ਦੇਖਿਆ। ਇਹ ਆਂਜਕੜੇ ਟੀਵੀ ਅਤੇ ਡੀਜੀਟਲ ਪਲੇਟਫਾਰਮ ਦੋਨਾਂ ਦੇ ਮਿਲਾ ਕੇ ਹਨ। 14 ਜੂਨ ਤੋਂ 15 ਜੁਲਾਈ ਤਕ ਚਲੇ ਵਰਲਡ ਕੱਪ ਨੂੰ 357 ਕਰੋੜ ਲੋਕਾਂ ਨੇ ਦੇਖਿਆ।

ਟੀਵੀ ‘ਤੇ ਘੱਟ ਤੋਂ ਘੱਟ ਇੱਕ ਮਿੰਟ ‘ਚ ਵਰਲਡ ਕੱਪ ਦੇਕਣ ਚਾਲਿਆਂ ਦੀ ਗਿਣਤੀ 326 ਕਰੋੜ ਸੀ। ਜਦਕਿ 30.97 ਕਰੋੜ ਲੋਕਾਂ ਨੇ ਡਿਜੀਟਲ ਪਲੇਟਫਾਰਮ ‘ਤੇ ਇਸ ਮੈਚ ਦਾ ਮਜ਼ਾ ਲਿਆ ਸੀ। 15 ਜੁਲਾਈ ਨੂੰ ਫਰਾਂਸ ਅਤੇ ਕ੍ਰੋਏਸ਼ੀਆ ‘ਚ ਫਾਈਨਲ ਮੈਚ ਖੇਡਿਆ ਗਿਆ ਸੀ।

2018 ‘ਚ ਘੱਟੋ ਘੱਟ 3 ਮਿੰਟ ਮੈਚ ਦੇਖਣ ਵਾਲਿਆਂ ਦੀ ਗਿਣਤੀ 304 ਕਰੋੜ ਰਹੀ। ਇਹ ਗਿਣਤੀ 2014 ‘ਚ ਬ੍ਰਾਜੀਲ’ਚ ਹੋਏ ਵਰਲਡ ਕੱਪ ਤੋਂ 10.9% ਜ਼ਿਆਦਾ ਰਹੀ।