ਕੋਲੰਬੋ: ਸ੍ਰੀਲੰਕਾ ‘ਚ ਸੀਰੀਅਲ ਬਲਾਸਟ ‘ਚ ਹੁਣ ਤਕ 3 ਭਾਰਤੀਆਂ ਸਮੇਤ 290 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਕਿ ਇਸ ਹਾਦਸੇ ‘ਚ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਨ੍ਹਾਂ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਪੁਲਿਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਕੋਲੰਬੋ ਅਤੇ ਇੱਥੇ ਦੇ ਨੇੜੇ ਦੋ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਕਿਸੇ ਅੱਤਵਾਦੀ ਗਰੁਪ ਨੇ ਨਹੀ ਲਈ ਹੈ। ਸ੍ਰੀਲੰਕਾ ‘ਚ ਅੱਤਵਾਦੀਆਂ ਨੇ ਕੱਲ੍ਹ ਈਸਟਰ ਸੰਡੇ ਮੌਕੇ ‘ਤੇ 3 ਚਰਚ ਅਤੇ 5 ਹੋਟਲਾਂ ਨੂੰ ਨਿਸ਼ਾਨਾ ਬਣਾਇਆ ਸੀ। ਧਮਾਕਾ ਕੱਲ੍ਹ ਸਵੇਰੇ 8:45 ਵਜੇ ਹੋਇਆ। ਜਿਸ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਸਿਨਾਮੋਨ ਗ੍ਰੈਂਡ ਹੋਟਲ ਦੇ ਰੈਸਟੋਰੈਂਟ ‘ਚ ਧਮਾਕੇ ‘ਚ ਖੁਦ ਨੂੰ ਉੱਡਾ ਲਿਆ।
ਕੋਲੰਬੋ ‘ਚ ਭਾਰਤੀ ਅੰਬੈਸੀ ਨੇ ਨੇ ਕਿਹਾ ਕਿ ਸ੍ਰੀਲੰਕਾ ਦੇ ਹਾਲਾਤਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕੁਝ ਹੈਲਪ-ਲਾਈਨ ਨੰਬਰ ਵੀ ਜਾਰੀ ਕੀਤਾ ਹੈ, “+94777903082, +94112422788, +94112422789, +94777902082, +94772234176.”
ਸ੍ਰੀਲੰਕਾ ‘ਚ ਧਮਾਕਿਆ ਤੋਂ ਬਾਅਦ ਸਰਕਾਰ ਨੇ ਤੁਰੰਤ ਪ੍ਰਭਾਅ ਤੋਂ ਬਾਅਦ ਕਰਫਿਊ ਲੱਗਾ ਦਿੱਤਾ। ਇਨਾਂ ਹੀ ਨਹੀ ਸੋਸ਼ਲ ਮੀਡੀਆ ‘ਤ ਵੀ ਸਥਾਈ ਬੈਨ ਲੱਗਾ ਦਿੱਤਾ ਹੈ। ਅੱਜ ਪੂਰੇ ਸ੍ਰੀਲੰਕਾ ‘ਚ ਛੁੱਟੀ ਐਲਾਨ ਦਿੱਤੀ ਗਈ ਹੈ।
ਇਹ ਵੀ ਪੜ੍ਹੋ:
https://abpsanjha.abplive.in/india/sri-lanka-bomb-blast-updates-3-indians-killed-in-sri-lanka-blast-467408
ਸ੍ਰੀਲੰਕਾ ਬਲਾਸਟ: 3 ਭਾਰਤੀਆਂ ਸਮੇਤ 290 ਦੀ ਮੌਤ, 13 ਲੋਕਾਂ ਦੀ ਗ੍ਰਿਫ਼ਤਾਰੀ
ਏਬੀਪੀ ਸਾਂਝਾ
Updated at:
22 Apr 2019 10:19 AM (IST)
ਸ੍ਰੀਲੰਕਾ ‘ਚ ਸੀਰੀਅਲ ਬਲਾਸਟ ‘ਚ ਹੁਣ ਤਕ 3 ਭਾਰਤੀਆਂ ਸਮੇਤ 290 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਕਿ ਇਸ ਹਾਦਸੇ ‘ਚ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਨ੍ਹਾਂ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਪੁਲਿਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- - - - - - - - - Advertisement - - - - - - - - -