ਗਾਜੀਆਬਾਦ: ਦਿੱਲੀ ਕੋਲ ਗਾਜੀਆਬਾਦ ਦੇ ਸਾਹਿਬਾਬਾਦ ਵਿੱਚ ਇੱਕ ਜੈਕੇਟ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜੈਕੇਟ ਫੈਕਟਰੀ ਇੱਕ ਮਕਾਨ ਵਿੱਚ ਚੱਲ ਰਹੀ ਸੀ। ਅੱਗ ਸਵੇਰੇ ਤਕਰੀਬਨ ਚਾਰ ਵਜੇ ਲੱਗੀ ਸੀ। ਇਸ ਵੇਲੇ ਲੋਕ ਸੁੱਤੇ ਹੋਏ ਸਨ।


ਅੱਗ ਇੰਨੀ ਭਿਆਨਕ ਸੀ ਕਿ ਸੱਤੇ ਹੋਏ ਲੋਕ ਸੰਭਲ ਹੀ ਨਹੀਂ ਸਕੇ। ਹੁਣ ਸਵਾਲ ਖੜ੍ਹੇ ਹੋ ਰਹੇ ਹਨ ਕਿ ਇੱਕ ਮਕਾਨ ਵਿੱਚ ਫੈਕਟਰੀ ਕਿਵੇਂ ਚੱਲ ਰਹੀ ਸੀ ? ਤਕਰੀਬਨ ਦਰਜਨ ਅੱਗ ਬਝਾਊ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪਾਇਆ।

ਮਕਾਨ ਵਿੱਚ ਫੈਕਟਰੀ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਤੇ ਕੀ ਫੈਕਟਰੀ ਵਿੱਚ ਅੱਗ ਬਝਾਉਣ ਦੇ ਸਾਧਨ ਸੀ, ਇਨ੍ਹਾਂ ਸਾਰੇ ਪਹਿਲੂਆਂ ਦੀ ਪੁਲਿਸ ਜਾੰਚ ਕਰ ਰਹੀ ਹੈ। ਇੱਕ ਦਰਜਨ ਦੇ ਤਕਰੀਬਨ ਅੱਗ ਬਝਾਊ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।