ਨਵੀਂ ਦਿੱਲੀ: ਦੇਸ਼ ਵਿੱਚ ਨੋਟਾਂ ਨੂੰ ਲੈ ਕੇ ਹੋਏ ਅਹਿਮ ਬਦਲਾਅ ਤੋਂ ਬਾਅਦ ਖਬਰ ਹੈ ਕਿ ਤੇਲੰਗਾਨਾ ਵਿੱਚ ਇੱਕ ਮਹਿਲਾ ਨੇ ਆਤਮ ਹੱਤਿਆ ਕਰ ਲਈ ਹੈ। 55 ਸਾਲਾਂ ਦੀ ਕਾਂਦੂਕੁੜੀ ਵਿਨੋਦਾ ਕੋਲ ਘਰ ਵਿੱਚ 500 ਤੇ 1000 ਦੇ ਨੋਟਾਂ ਦੇ 54 ਲੱਖ ਰੁਪਏ ਪਏ ਸਨ। ਜਦ ਖਬਰ ਆਈ ਕਿ ਇਹ ਨੋਟ ਹੁਣ ਮਹਿਜ਼ ਕਾਗਜ਼ ਦੇ ਟੁਕੜੇ ਹਨ ਤਾਂ ਵਿਨੋਦਾ ਘਬਰਾ ਗਈ।
ਸੂਤਰਾਂ ਮੁਤਾਬਕ ਵਿਨੋਦਾ ਨੇ ਰਾਤ ਨੂੰ ਫਾਹਾ ਲੈ ਲਿਆ। ਇਸ ਡਰ ਤੋਂ ਕਿ ਹੁਣ ਉਹ ਇਸ ਬੇਕਾਰ ਕਰੰਸੀ ਦਾ ਕੀ ਕਰੇਗੀ। ਵਿਨੋਦਾ ਨੇ ਹਾਲ ਹੀ ਵਿੱਚ ਆਪਣੀ ਜ਼ਮੀਨ ਦਾ ਟੁਕੜਾ ਵੇਚਿਆ ਸੀ। ਇਸ ਤੋਂ ਬਾਅਦ ਉਸ ਨੂੰ 56 ਲੱਖ ਰੁਪਏ ਮਿਲੇ ਸਨ। 2 ਲੱਖ ਰੁਪਏ ਨਾਲ ਉਸ ਨੇ ਆਪਣੇ ਪਤੀ ਦਾ ਇਲਾਜ ਕਰਾਇਆ ਸੀ। ਬਾਕੀ ਰੁਪਏ ਆਪਣੀ ਬੇਟੀ ਦੇ ਵਿਆਹ ਲਈ ਰੱਖੇ ਸਨ। ਇਸ ਦੇ ਨਾਲ ਹੀ ਉਸ ਨੇ ਇਨ੍ਹਾਂ ਪੈਸਿਆਂ ਨਾਲ ਜਲਦ ਹੋਰ ਜ਼ਮੀਨ ਲੈਣੀ ਸੀ।
ਖਬਰ ਆਉਣ ਤੋਂ ਬਾਅਦ ਵਿਨੋਦਾ ਦੇ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਬਿਨਾਂ ਪੁੱਛੇ ਜ਼ਮੀਨ ਵੇਚਣ ਲਈ ਕੋਸਿਆ। ਵਿਨੋਦਾ ਇੰਨਾ ਡਰ ਗਈ ਕਿ ਉਸ ਨੇ ਰਾਤ ਨੂੰ ਖੁਦਕੁਸ਼ੀ ਕਰ ਲਈ।