ਅੱਜ ਵੀ ਯਾਤਰੀ ਪ੍ਰੇਸ਼ਾਨ, ਏਅਰ ਇੰਡੀਆ ਦੀਆਂ 137 ਉਡਾਣਾਂ ਲੇਟ
ਏਬੀਪੀ ਸਾਂਝਾ | 28 Apr 2019 02:18 PM (IST)
ਏਅਰ-ਇੰਡੀਆ ਦਾ ਪੰਜ ਘੰਟੇ ਬੰਦ ਰਿਹਾ ਸਰਵਰ ਵੱਡੀ ਸਰਦਰਦੀ ਬਣ ਗਿਆ ਹੈ। ਭਾਵੇਂ ਇਸ ਨੂੰ ਠੀਕ ਕਰ ਲਿਆ ਗਿਆ ਪਰ ਅੱਜ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਉਸ ਦੀਆਂ 137 ਉਡਾਣਾਂ ਲੇਟ ਚੱਲਣਗੀਆਂ। ਇਨ੍ਹਾਂ ਦੇ ਚੱਲਣ ਵਿੱਚ ਔਸਤ 197 ਮਿੰਟਾਂ ਦਾ ਸਮਾਂ ਲੱਗ ਸਕਦਾ ਹੈ।
ਚੰਡੀਗੜ੍ਹ: ਏਅਰ-ਇੰਡੀਆ ਦਾ ਪੰਜ ਘੰਟੇ ਬੰਦ ਰਿਹਾ ਸਰਵਰ ਵੱਡੀ ਸਰਦਰਦੀ ਬਣ ਗਿਆ ਹੈ। ਭਾਵੇਂ ਇਸ ਨੂੰ ਠੀਕ ਕਰ ਲਿਆ ਗਿਆ ਪਰ ਅੱਜ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਉਸ ਦੀਆਂ 137 ਉਡਾਣਾਂ ਲੇਟ ਚੱਲਣਗੀਆਂ। ਇਨ੍ਹਾਂ ਦੇ ਚੱਲਣ ਵਿੱਚ ਔਸਤ 197 ਮਿੰਟਾਂ ਦਾ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਬੀਤੇ ਕੱਲ੍ਹ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਯਾਤਰੀ ਪ੍ਰੇਸ਼ਾਨ ਨਜ਼ਰ ਆਏ। ਕਈ ਯਾਤਰੀਆਂ ਨੇ ਹਵਾਈ ਅੱਡਿਆਂ 'ਤੇ ਫੱਸੇ ਹੋਣ ਬਾਰੇ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕੀਤੀ ਗਈ। ਏਅਰਲਾਈਨ ਦਾ ਪੈਸੇਂਜਰ ਸਰਵਿਸ ਸਿਸਟਮ (PSS) ਸਾਫਟਵੇਅਰ ਖਰਾਬ ਹੋਣ ਕਰਕੇ 3:30 ਤੋਂ 8:45 ਤਕ ਚੈਕ-ਇੰਨ, ਬੈਗੇਜ ਤੇ ਰਿਜ਼ਰਵੇਸ਼ਨ ਵਿੱਚ ਕਾਫੀ ਦਿੱਕਤ ਆਈ। ਬੀਤੇ ਦਿਨ ਸਰਵਰ ਡਾਊਨ ਹੋਣ ਕਰਕੇ 149 ਉਡਾਣਾਂ ਲੇਟ ਹੋਈਆਂ ਸੀ। ਅੱਜ ਦੇਰੀ ਨਾਲ ਚੱਲਣ ਵਾਲੀਆਂ ਉਡਾਣਾਂ ਵਿੱਚ ਏਅਰ ਇੰਡੀਆ ਦੀਆਂ ਸਹਾਇਕ ਉਡਾਣਾਂ ਤੇ ਏਅਰ ਇੰਡੀਆ ਐਕਸਪ੍ਰੈਸ ਸ਼ਾਮਲ ਹਨ।