ਚੰਡੀਗੜ੍ਹ: ਮੁੰਬਈ ਦੇ ਪਾਲਘਰ ਵਿੱਚ ਬੰਦ ਹੋ ਚੁੱਕੀ ਜੈਟ ਏਅਰਵੇਜ਼ ਦੇ ਸੀਨੀਅਰ ਟੈਕਨੀਸ਼ੀਅਨ ਸ਼ੈਲੇਸ਼ ਸਿੰਘ ਨੇ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਹ ਕੈਂਸਰ ਦੇ ਮਰੀਜ਼ ਸੀ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਪਰੇਸ਼ਾਨ ਸਨ। ਇਸ ਕਰਕੇ ਉਹ ਤਣਾਓ ਵਿੱਚ ਚਲੇ ਗਏ ਸਨ।

ਸ਼ੈਲੇਸ਼ ਸਿੰਘ ਨੂੰ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਸੀ ਤੇ ਕਾਫੀ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕੀਮੋਥੈਰੇਪੀ ਤੋਂ ਬਾਅਦ ਉਹ ਹਾਲ ਹੀ ਵਿੱਚ ਹਸਪਤਾਲ ਤੋਂ ਘਰ ਵਾਪਸ ਆਏ ਸੀ। ਉਹ ਆਪਣੇ ਪਿੱਛੇ ਦੋ ਬੇਟੇ ਤੇ ਦੋ ਬੇਟੀਆਂ ਛੱਡ ਗਏ ਹਨ।

ਦੱਸ ਦੇਈਏ ਜੈਟ ਏਅਰਵੇਜ਼ 17 ਅਪਰੈਲ ਤੋਂ ਬੰਦ ਹੈ। 22 ਹਜ਼ਾਰ ਮੁਲਾਜ਼ਮ, ਅਧਿਕਾਰੀ, ਪਾਇਲਟ, ਏਅਰ ਹੋਸਟੈਸ ਸਭ ਬੇਰੁਜ਼ਗਾਰ ਹੋ ਗਏ ਹਨ। ਸ਼ੈਲੇਸ਼ ਸਿੰਘ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।