ਡਲਹੌਜ਼ੀ: ਪਠਾਨਕੋਟ ਤੋਂ ਡਲਹੌਜ਼ੀ ਲਈ ਚੱਲੀ ਨਿੱਜੀ ਬੱਸ ਰਸਤੇ ਵਿੱਚ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਦੁਰਘਟਨਾ ਵਿੱਚ ਸੱਤ ਤੋਂ ਅੱਠ ਲੋਕਾਂ ਦੇ ਮਾਰੇ ਜਾਣ ਤੇ 35 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਜ਼ਖ਼ਮੀਆਂ ਵਿੱਚ ਕਈ ਗੰਭੀਰ ਹਨ ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਹ ਹਾਦਸਾ ਬਨੀਖੇਤ ਨੇੜੇ ਪੰਚਫੂਲਾ ਵਿੱਚ ਵਾਪਰਿਆ। ਡਲਹੌਜ਼ੀ ਦੇ ਡੀਐਸਪੀ ਦੀ ਅਗਵਾਈ ਵਿੱਚ ਰਾਹਤ ਟੀਮ ਮੌਕੇ 'ਤੇ ਪਹੁੰਚ ਗਈ ਹੈ, ਪਰ ਹਨੇਰੇ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋ ਰਹੀ ਹੈ।