ਨਵੀਂ ਦਿੱਲੀ: ਕੌਮੀ ਰਾਜਧਾਨੀ ਖੇਤਰ ਦੇ ਗ੍ਰੇਟਰ ਕੈਲਾਸ਼ ਕੇਆਰ ਮੰਗਲਮ ਸਕੂਲ ‘ਚ ਐਸਡੀਐਮ ਦੀ ਟੀਮ ਨੇ ਛਾਪਾ ਮਾਰਿਆ, ਜਿਸ ਦੌਰਾਨ ਸਕੂਲ ਦੀ ਬੇਸਮੈਂਟ 'ਚੋਂ 2500 ਲੀਟਰ ਡੀਜ਼ਲ ਮਿਲਿਆ ਹੈ। ਇੱਥੇ ਡੀਜ਼ਲ ਅੰਡਰ ਗ੍ਰਾਉਂਡ ਵੱਡੇ ਟੈਂਕ ‘ਚ ਰੱਖਿਆ ਗਿਆ ਸੀ।


ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਸਕੂਲ ਕੋਲ ਫਾਈਰ ਐਨਓਸੀ ਦੇ ਕਾਗ਼ਜ਼ ਵੀ ਨਹੀਂ ਹਨ। ਉੱਧਰ ਇੰਨੀ ਜ਼ਿਆਦਾ ਮਾਤਰਾ ‘ਚ ਮਿਲੇ ਡੀਜ਼ਲ ਦੀ ਖ਼ਬਰ ਤੋਂ ਬਾਅਦ ਬੱਚਿਆਂ ਦੇ ਮਾਪੇ ਦਹਿਸ਼ਤ ‘ਚ ਹਨ। ਕਿਉਂਕਿ ਇੱਕ ਤਾਂ ਇਹ ਗ਼ੈਰ ਕਾਨੂੰਨੀ ਹੈ ਇਸ ਦੇ ਨਾਲ ਹੀ ਇਹ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਹੈ।

ਇਸ ਦੀ ਜਾਣਕਰੀ ਦਿੱਲੀ ਦੀ ਸੱਤਾਧਾਰੀ ਪਾਰਟੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਧੀਆ ਨੇ ਦਿੱਤੀ ਹੈ। ਜਿਸ ਤੋਂ ਬਾਅਦ ਸਕੂਲ ‘ਤੇ ਮਾਮਲਾ ਦਰਜ ਕਰ ਐਫਆਈਆਰ ਦੇ ਆਦੇਸ਼ ਦਿੱਤੇ ਗਏ ਹਨ। ਉੱਧਰ ਇਸ ਬਾਰੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਜੈਦੇਵ ਗੁਪਤਾ ਦਾ ਕਹਿਣਾ ਹੈ ਕਿ ਐਸਡੀਐਮ ਨੂੰ ਇੱਥੇ ਕੋਈ ਡੀਜ਼ਲ ਨਹੀਂ ਮਿਲਿਆ।

ਨਾਲ ਹੀ ਉਨ੍ਹਾਂ ਕਿਹਾ ਕਿ ਸਕੂਲ ਦੀ ਇਮਰਾਤ ਨਿਰਮਾਣ ਸਮੇਂ ਇਹ ਟੈਂਕ ਬਣਵਾਇਆ ਸੀ। ਸਕੂਲ ‘ਚ 500 ਕੇਵੀ ਦੇ 4 ਜਨਰੇਟਰ ਹਨ ਜਿਸ ਕਾਰਨ ਡੀਜ਼ਲ ਰੱਖਣਾ ਪੈਂਦਾ ਹੈ। ਨਾਲ ਹੀ ਉਸ ਨੇ ਦੱਸਿਆ ਕਿ ਸਕੂਲ ਕੋਲ 2021 ਤਕ ਫਾਈਰ ਐਨਓਸੀ ਹੈ।