ਕੋਲਕਾਤਾ: ਮਾਮਲਾ ਪੱਛਮੀ ਬੰਗਾਲ ਦੀ ਮੁਰਸ਼ਿਦਾਬਾਦ ਜ਼ਿਲ੍ਹੇ ਦਾ ਹੈ ਜਿੱਥੇ ਇੱਕ ਔਰਤ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੇ ਮੂੰਹ ‘ਚ ਤੇਜ਼ਾਬ ਪਾ ਦਿੱਤਾ ਗਿਆ। ਪੀੜਤਾ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਪਤੀ ਦੀ ਪਸੰਦੀਦਾ ਪਾਰਟੀ ਟੀਐਮਸੀ ਨੂੰ ਵੋਟ ਨਹੀਂ ਸੀ ਪਾਈ।
ਕਰੀਬ 40 ਸਾਲਾ ਦੀ ਅੰਸੂਰਾ ਬੀਬੀ ਨੂੰ ਘਟਨਾ ਤੋਂ ਬਾਅਦ ਪਹਿਲਾਂ ਲੋਕਲ ਹੈਲਥਕੇਅਰ ਯੂਨਿਟ ‘ਚ ਭਰਤੀ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਮੁਰਸ਼ਿਦਾਬਾਦ ਮੈਡੀਕਲ ਕਾਲਜ ਤੇ ਹਸਪਤਾਲ ‘ਚ ਸ਼ਿਫਟ ਕੀਤਾ ਗਿਆ। ਡਾਕਟਰਾਂ ਨੇ ਉਸ ਨੂੰ 48 ਘੰਟੇ ਨਿਗਰਾਨੀ ਲਈ ਰੱਖਿਆ ਹੈ। ਮੂੰਹ ‘ਚ ਤੇਜ਼ਾਬ ਪਾਉਨ ਕਾਰਨ ਅੰਸੂਰਾ ਦੀ ਸਾਹ ਲੈਣ ਵਾਲੀ ਨਲੀ ਸੜ ਗਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੇ ਬੇਟੇ ਨੇ ਕਿਹਾ ਕਿ ਉਸ ਦੀ ਮਾਂ ਨੂੰ ਪਹਿਲਾਂ ਵਾਲਾਂ ਤੋਂ ਖਿੱਚਿਆ ਗਿਆ। ਉਸ ਨੂੰ ਖੂਬ ਕੁੱਟਿਆ ਗਿਆ ਅਤੇ ਬਾਅਦ ‘ਚ ਉਸ ਦੇ ਮੂੰਹ ‘ਚ ਤੇਜ਼ਾਬ ਪਾਇਆ ਗਿਆ। ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤਾ ਹੈ।
ਪਤੀ ਦੀ ਪਸੰਦੀਦਾ ਪਾਰਟੀ ਨੂੰ ਵੋਟ ਨਾ ਪਾਉਣ ‘ਤੇ ਪਤਨੀ ਦੇ ਮੂੰਹ ‘ਚ ਪਾਇਆ ਤੇਜ਼ਾਬ
ਏਬੀਪੀ ਸਾਂਝਾ
Updated at:
27 Apr 2019 04:15 PM (IST)
ਮਾਮਲਾ ਪੱਛਮੀ ਬੰਗਾਲ ਦੀ ਮੁਰਸ਼ਿਦਾਬਾਦ ਜ਼ਿਲ੍ਹੇ ਦਾ ਹੈ ਜਿੱਥੇ ਇੱਕ ਔਰਤ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੇ ਮੂੰਹ ‘ਚ ਤੇਜ਼ਾਬ ਪਾ ਦਿੱਤਾ ਗਿਆ। ਪੀੜਤਾ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਪਤੀ ਦੀ ਪਸੰਦੀਦਾ ਪਾਰਟੀ ਟੀਐਮਸੀ ਨੂੰ ਵੋਟ ਨਹੀਂ ਸੀ ਪਾਈ।
- - - - - - - - - Advertisement - - - - - - - - -