ਨਵੀਂ ਦਿੱਲੀ: ਤਾਮਿਲਨਾਡੂ ਵਿੱਚ ਨਵਜਨਮੇ ਬੱਚਿਆਂ ਦੀ ਕਥਿਤ ਚੋਰੀ ਤੇ ਵਿਕਰੀ ਕਰਨ ਵਾਲੀ ਸੇਵਾਮੁਕਤ ਸਰਕਾਰੀ ਨਰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਿਛਲੇ 30 ਸਾਲਾਂ ਤੋਂ ਨਵਜਨਮੇ ਬੱਚਿਆਂ ਨੂੰ ਚੋਰੀ ਕਰਦੀ ਤੇ ਅੱਗੇ ਵੇਚ ਦਿੰਦੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਗ੍ਰਿਫ਼ਤਾਰ ਨਰਸ ਦੀ ਪਛਾਣ ਅਮੁਤਾ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਪਤੀ ਤੇ ਐਂਬੂਲੈਂਸ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਇੱਕ ਆਡੀਓ ਕਲਿੱਪ ਵਾਇਰਲ ਹੋਣ ਮਗਰੋਂ ਤਾਮਿਲਨਾਡੂ ਦੀ ਸਿਹਤ ਸਕੱਤਰ ਬੀਲਾ ਰਾਜੇਸ਼ ਨੇ ਸਿਹਤ ਤੇ ਦਿਹਾਤੀ ਕਲਿਆਣ ਵਿਭਾਗ ਦੇ ਨਿਰਦੇਸ਼ਕ ਨੂੰ ਇਸ ਸਬੰਧੀ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਇਸ ਜਾਂਚ ਦੌਰਾਨ ਹੀ ਗ੍ਰਿਫ਼ਤਾਰੀ ਹੋਈ ਹੈ।
ਆਡੀਓ ਕਲਿੱਪ ਵਿੱਚ ਨਰਸ ਆਪਣੇ ਕਿਸੇ ਕਲਾਇੰਟ ਨਾਲ ਗੱਲ ਕਰਦੇ ਹੋਏ ਸੁਣਾਈ ਦੇ ਰਹੀ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਬੱਚੇ ਵੇਚ ਰਹੀ ਹੈ ਤੇ ਸੇਵਾਮੁਕਤ ਹੋਈ ਨੂੰ ਵੀ 10 ਸਾਲ ਹੋ ਚੁੱਕੇ ਹਨ। ਉਸ ਨੇ ਕਿਹਾ ਕਿ ਉਹ ਨਵਜਨਮੀਆਂ ਬੱਚੀਆਂ ਨੂੰ 2.75 ਲੱਖ 'ਚ ਵੇਚਦੀ ਤੇ ਜੇ ਬੱਚੀ ਗੋਰੀ ਹੋਵੇ ਤਾਂ ਉਸ ਦਾ ਸੌਦਾ ਪੌਣੇ ਚਾਰ ਲੱਖ ਵਿੱਚ ਵੀ ਹੋ ਜਾਂਦਾ ਹੈ। ਜੇਕਰ ਲੜਕਾ ਚਾਹੀਦਾ ਤਾਂ ਉਸ ਨੇ ਇਸ ਦੇ ਰੇਟ ਤਿੰਨ ਤੋਂ ਚਾਰ ਲੱਖ ਰੁਪਏ ਦੱਸਿਆ। ਇੰਨਾ ਹੀ ਨਹੀਂ ਬੱਚੇ ਦਾ ਜਨਮ ਪ੍ਰਮਾਣ ਪੱਤਰ ਬਣਵਾਉਣ ਲਈ ਉਹ 70,000 ਰੁਪਏ ਵੱਖਰੇ ਤੌਰ 'ਤੇ ਲੈਂਦੀ ਹੈ।
ਬੱਚੇ ਵੇਚਣ ਵਾਲੀ ਸਰਕਾਰੀ ਨਰਸ ਗ੍ਰਿਫ਼ਤਾਰ, 30 ਸਾਲਾਂ ਤੋਂ ਇਸ ਧੰਦੇ ਤੋਂ ਕਮਾ ਰਹੀ ਸੀ ਲੱਖਾਂ
ਏਬੀਪੀ ਸਾਂਝਾ
Updated at:
27 Apr 2019 08:26 PM (IST)
ਉਸ ਨੇ ਕਿਹਾ ਕਿ ਉਹ ਨਵਜਨਮੀਆਂ ਬੱਚੀਆਂ ਨੂੰ 2.75 ਲੱਖ 'ਚ ਵੇਚਦੀ ਤੇ ਜੇ ਬੱਚੀ ਗੋਰੀ ਹੋਵੇ ਤਾਂ ਉਸ ਦਾ ਸੌਦਾ ਪੌਣੇ ਚਾਰ ਲੱਖ ਵਿੱਚ ਵੀ ਹੋ ਜਾਂਦਾ ਹੈ।
- - - - - - - - - Advertisement - - - - - - - - -