141 Medicines Samples Failed : ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੀ ਜਾਂਚ 'ਚ ਭਾਰਤ ਵਿੱਚ ਬਣੀਆਂ 141 ਦਵਾਈਆਂ ਦੇ ਸੈਂਪਲ (Medicines Samples Failed) ਫੈਲ ਹੋ ਗਏ ਹਨ। ਇਨ੍ਹਾਂ 'ਚ 46 ਦਵਾਈਆਂ ਹਿਮਾਚਲ ਪ੍ਰਦੇਸ਼ ਦੇ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਕਾਲਾਅਬ ,ਊਨਾ ਅਤੇ ਸੋਲਨ ਵਿੱਚ ਬਣੀਆਂ ਹਨ। ਜਿਨ੍ਹਾਂ ਦਵਾਈਆਂ ਦੇ ਸੈਂਪਲ ਫੇਲ ਹੋਏ ਹਨ, ਉਨ੍ਹਾਂ 'ਚ ਜ਼ਿਆਦਾਤਰ ਦਵਾਈਆਂ ਸਿਰ ਦਰਦ, ਪੇਟ ਦਰਦ, ਬਲੱਡ ਪ੍ਰੈਸ਼ਰ, ਸ਼ੂਗਰ, ਅਲਸਰ ਅਤੇ ਵੱਖ-ਵੱਖ ਛੂਤ ਦੀਆਂ ਬਿਮਾਰੀਆਂ ਦੇ ਇਲਾਜ ਲਈ ਇਸਤੇਮਾਲ ਹੁੰਦੀਆਂ ਸਨ। ਨਾਲ ਹੀ ਕੈਂਸਰ ਅਤੇ ਹਾਰਟ ਰੋਗ ਵਰਗੀਆਂ ਗੰਭੀਰ ਬਿਮਾਰੀਆਂ ਲਈ ਦਵਾਈਆਂ ਦੇ ਸੈਂਪਲ ਵੀ ਫੇਲ ਪਾਏ ਗਏ ਹਨ।

Continues below advertisement

CDSCO ਦੁਆਰਾ ਜਾਰੀ ਮਾਰਚ ਦੇ ਡਰੱਗ ਅਲਰਟ ਦੇ ਅਨੁਸਾਰ ਗੁਣਵੱਤਾ ਜਾਂਚ ਵਿੱਚ ਫੇਲ ਪਾਈਆਂ ਗਈਆਂ ਇਨ੍ਹਾਂ ਦਵਾਈਆਂ ਨੂੰ "ਨੌਟ ਆਫ ਸਟੈਂਡਰਡ ਕੁਆਲਿਟੀ" (NSQ) ਘੋਸ਼ਿਤ ਕੀਤਾ ਗਿਆ। ਡਰੱਗ ਕੰਟਰੋਲਰ ਨੇ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਉਨ੍ਹਾਂ ਦੇ ਸਟਾਕ ਨੂੰ ਵਾਪਸ ਮੰਗਵਾਉਣ ਦੇ ਆਦੇਸ਼ ਦਿੱਤੇ ਹਨ।

ਡਰੱਗ ਕੰਟਰੋਲਰ ਵਿਭਾਗ ਦੀ ਕਾਰਜਸ਼ੀਲਤਾ ਸਵਾਲਾਂ ਦੇ ਘੇਰੇ 'ਚ 

Continues below advertisement

ਸੈਂਪਲ ਫੇਲ ਹੋਣ ਨਾਲ ਸਿਹਤ ਵਿਭਾਗ ਅਤੇ ਡਰੱਗ ਕੰਟਰੋਲਰ ਵਿਭਾਗ ਦਾ ਕੰਮਕਾਜ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਫੇਲ ਦਵਾਈਆਂ ਵਿੱਚ ਜਨਵਰੀ 2024 ਵਿੱਚ ਬਣੀਆਂ ਕੁਝ ਦਵਾਈਆਂ ਸ਼ਾਮਲ ਹਨ। ਹਾਲਾਂਕਿ ਸੈਂਪਲ ਫੇਲ ਹੋਣ ਤੋਂ ਬਾਅਦ ਡਰੱਗ ਕੰਟਰੋਲਰ ਵਿਭਾਗ ਨੇ ਫੇਲ ਸੈਂਪਲ ਦੇ ਬੈਚ ਦਾ ਸਾਰਾ ਸਟਾਕ ਵਾਪਸ ਮੰਗਵਾ ਲਿਆ ਹੈ।

 17 ਕਫ ਸਿਰਪ ਦੇ ਸੈਂਪਲ ਫੇਲ 

ਦੇਸ਼ ਭਰ ਵਿੱਚ 17 ਕਫ਼ ਸਿਰਪ ਦੇ ਸੈਂਪਲ ਫੇਲ ਹੋਣਾ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ। ਇਸ ਵਾਰ CDSCO ਰਿਪੋਰਟ ਵਿੱਚ ਮਹਿੰਦੀ, ਟੁੱਥਪੇਸਟ, ਸਾਬਣ ਅਤੇ ਹੋਰ ਬਹੁਤ ਸਾਰੇ ਉਤਪਾਦਾਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।